ਦੂਜੀ ਵਾਰ ਜਿੱਤਣ ਦੇ ਬਾਵਜੂਦ ਮੰਤਰੀ ਨਾ ਬਣਨ ਵਾਲੇ 'ਆਪ' ਵਿਧਾਇਕਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ

05/21/2022 3:39:31 PM

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਵੱਲੋਂ ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਨਾ ਕਰਨ ਪਿੱਛੇ ਕਾਰਨ ਹੁਣ ਤੱਕ ਸਾਫ਼ ਨਹੀਂ ਹੋ ਸਕਿਆ ਹੈ। ਦੂਜੇ ਪਾਸੇ ਪੂਰੇ ਮੰਤਰੀ ਕਦੋਂ ਬਣਾਏ ਜਾਣਗੇ, ਇਸ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ। ਇਸ ਦੌਰਾਨ ਵਿਧਾਨ ਸਭਾ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਜਿਨ੍ਹਾਂ 'ਚ ਨਿਯਮਾਂ ਅਨੁਸਾਰ ਜ਼ਰੂਰੀ ਹੋਣ ਕਾਰਨ ਪਬਲਿਕ ਅਕਾਊਂਟ ਕਮੇਟੀ ਕਾਂਗਰਸ ਨੂੰ ਦੇਣ ਤੋਂ ਬਾਅਦ ਬਾਕੀ ਸਾਰੀਆਂ 14 ਕਮੇਟੀਆਂ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ 'ਨਵਜੋਤ ਸਿੱਧੂ' ਨੇ ਨਹੀਂ ਖਾਧਾ ਖਾਣਾ, ਜਾਣੋ ਕਿਵੇਂ ਬੀਤੀ ਪਹਿਲੀ ਰਾਤ (ਵੀਡੀਓ)

ਇਨ੍ਹਾਂ 'ਚ ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਬੁੱਧ ਰਾਮ ਦੇ ਨਾਂ ਮੁੱਖ ਰੂਪ 'ਚ ਸ਼ਾਮਲ ਹਨ, ਜੋ ਦੂਜੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਮੰਤਰੀ ਨਹੀਂ ਬਣਾਏ ਗਏ ਸਨ। ਉਨ੍ਹਾਂ ਦੀ ਨਾਰਾਜ਼ਗੀ ਨੂੰ ਸ਼ਾਂਤ ਕਰਨ ਲਈ ਵਿਧਾਨ ਸਭਾ ਦੀਆਂ ਅਹਿਮ ਕਮੇਟੀਆਂ ਦੀ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ ਕਿਉਂਕਿ ਇਹ ਕਮੇਟੀਆਂ ਫੀਲਡ ਵਿਜ਼ਿਟ ਕਰਨ ਤੋਂ ਇਲਾਵਾ ਅਧਿਕਾਰੀਆਂ ਨੂੰ ਤਲਬ ਕਰ ਸਕਦੀਆਂ ਹਨ ਅਤੇ ਆਪਣੇ ਵਿਭਾਗ ਨਾਲ ਸਬੰਧਿਤ ਫ਼ੈਸਲਾ ਲੈਣ ਤੋਂ ਇਲਾਵਾ ਨਿਰਦੇਸ਼ ਜਾਰੀ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਕੈਦੀ ਨੰਬਰ..241383 'ਨਵਜੋਤ ਸਿੱਧੂ' ਦੀ ਨਵੀਂ ਪਛਾਣ, ਰੰਗੀਨ ਕੱਪੜਿਆਂ ਦੇ ਸ਼ੌਕੀਨ ਨੂੰ ਹੁਣ ਪਾਉਣੇ ਪੈਣਗੇ ਸਫ਼ੈਦ ਕੱਪੜੇ

ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ 13 ਵਿਧਾਇਕ ਹਨ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਮੈਂਬਰ ਲੋਕਲ ਬਾਡੀਜ਼ ਵਿਭਾਗ ਦੀ ਕਮੇਟੀ 'ਚ ਲਏ ਗਏ ਹਨ। ਇਨ੍ਹਾਂ 'ਚ ਮਦਨ ਲਾਲ ਬੱਗਾ, ਗੁਰਪ੍ਰੀਤ ਗੋਗੀ, ਕੁਲਵੰਤ ਸਿੱਧੂ, ਰਾਜਿੰਦਰ ਪਾਲ ਕੌਰ ਛੀਨਾ ਦਾ ਨਾਂ ਸ਼ਾਮਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News