ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ

Friday, Dec 19, 2025 - 01:13 PM (IST)

ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦਾ ਵੱਡਾ ਕਦਮ! CM ਮਾਨ ਨੇ ਆਪ ਦਿੱਤੀ ਜਾਣਕਾਰੀ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ 500 ਤੋਂ ਵੱਧ ਨਵੇਂ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਗਏ ਹਨ, ਜਿਸ ਨਾਲ ਪਿੰਡਾਂ ਵਿਚ ਮਿੰਨੀ ਬੱਸਾਂ ਮੁੜ ਤੋਂ ਚੱਲਣੀਆਂ ਸ਼ੁਰੂ ਹੋਣਗੀਆਂ। ਇਨ੍ਹਾਂ ਬੱਸਾਂ ਦਾ ਘੇਰਾ 35 ਕਿੱਲੋਮੀਟਰ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਪਰਮਿਟ ਵੰਡੇ ਗਏ। 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ 'ਸਵੈ-ਰੋਜ਼ਗਾਰ' ਤਹਿਤ ਇਹ ਪਰਮਿਟ ਜਾਰੀ ਕੀਤੇ ਗਏ ਹਨ ਤੇ ਕੁਝ ਪੁਰਾਣੇ ਲਾਇਸੰਸ ਵੀ ਰਿਨਿਊ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਵੱਲੋਂ 505 ਪਰਮਿਟ ਜਾਰੀ ਕੀਤੇ ਗਏ ਹਨ, ਇਨ੍ਹਾਂ ਵਿਚੋਂ ਤਕਰੀਬਨ 450 ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਪਰਮਿਟ ਮਿਲੇ ਹਨ ਤੇ ਉਹ ਵੀ ਹੁਣ ਟ੍ਰਾਂਸਪੋਰਟਰ ਬਣ ਗਏ ਹਨ। ਇਨ੍ਹਾਂ ਪਰਮਿਟਾਂ ਵਿਚ ਰਿਜ਼ਨਾਲ ਟ੍ਰਾਂਸਸਪੋਰਟ ਅਥਾਰਟੀ ਜਲੰਧਰ ਦੇ 342, ਪਟਿਆਲਾ ਦੇ 98, ਬਠਿੰਡਾ ਦੇ 66 ਅਤੇ ਫਿਰੋਜ਼ਪੁਰ ਦੇ 53 ਪਰਮਿਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਤਕ 1100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ ਤੇ ਜੇ ਹੋਰ ਵੀ ਕਿਸੇ ਨੇ ਵੀ ਮਿੰਨੀ ਬੱਸ ਦਾ ਪਰਮਿਟ ਲੈਣਾ ਹੈ ਤਾਂ ਅਪਲਾਈ ਕਰ ਸਕਦਾ ਹੈ। 

ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪਿੰਡਾਂ ਵਿਚ ਪਹਿਲਾਂ ਵਾਂਗ ਹੀ ਦੁਬਾਰਾ ਮਿੰਨੀ ਬੱਸਾਂ ਚੱਲਣੀਆਂ ਸ਼ੁਰੂ ਹੋਣ, ਤਾਂ ਜੋ ਜਿੰਨ੍ਹਾਂ ਕੋਲ ਆਪਣੇ ਸਾਧਨ ਨਹੀਂ ਵੀ ਹਨ, ਉਨ੍ਹਾਂ ਲਈ ਵੀ ਸ਼ਹਿਰ ਆਉਣਾ-ਜਾਣਾ ਸੁਖਾਲਾ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 1311 ਨਵੀਆਂ ਸਰਕਾਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਨ ਤੇ ਇਹ ਕਦਮ ਵੀ ਇਸੇ ਦਿਸ਼ਾ ਵੱਲ ਹੈ। 


author

Anmol Tagra

Content Editor

Related News