ਅੱਗ ਲੱਗਣ ਨਾਲ ਸਾਢੇ 4 ਕਨਾਲ ਕਣਕ ਸੜੀ

04/19/2018 5:12:29 AM

ਕਪੂਰਥਲਾ, (ਮੱਲ੍ਹੀ)- ਨਜ਼ਦੀਕੀ ਪਿੰਡ ਮਾਧੋ ਝੰਡਾ ਵਿਖੇ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਕਾਸ਼ਤਕਾਰ ਪਲਵਿੰਦਰ ਸਿੰਘ ਉਰਫ ਟੋਨੀ ਪੁੱਤਰ ਬੱਗਾ ਸਿੰਘ ਦੇ ਖੇਤ 'ਚ ਪੱਕੀ ਸਾਢੇ 4 ਕਨਾਲ ਕਣਕ ਸੜਨ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਹਾਜ਼ਰ ਕਾਸ਼ਤਕਾਰ ਪਲਵਿੰਦਰ ਸਿੰਘ ਉਰਫ ਟੋਨੀ ਤੇ ਭੋਲਾ ਸਿੰਘ ਚਾਹਲ ਨੇ ਦੱਸਿਆ ਕਿ ਸਵੇਰੇ ਲਗਭਗ 10 ਕੁ ਵਜੇ ਸਾਡੇ ਖੇਤ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਜੋ ਢਿੱਲੀਆਂ ਹਨ, ਉੱਪਰ ਕਿਸੇ ਪੰਛੀ ਦੇ ਬੈਠਣ ਨਾਲ ਤਾਰਾਂ ਜਿਨ੍ਹਾਂ 'ਚੋਂ ਬਿਜਲੀ ਸਪਲਾਈ ਚੱਲ ਰਹੀ ਸੀ, ਦੇ ਆਪਸ 'ਚ ਟਕਰਾਉਣ ਨਾਲ ਚਿੰਗਾੜੇ ਨਿਕਲੇ, ਜਿਸ ਕਾਰਨ ਮੇਰੇ ਖੇਤ 'ਚ ਪੱਕੀ ਖੜ੍ਹੀ ਕਣਕ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੇ ਫਟਾਫਟ ਅੱਗ 'ਤੇ ਕਾਬੂ ਪਾਇਆ ਪਰ ਫਿਰ ਵੀ ਮੇਰੀ ਸਾਢੇ 4 ਕਨਾਲ ਕਣਕ ਸੜ ਕੇ ਸੁਆਹ ਬਣ ਗਈ। ਕਾਸ਼ਤਕਾਰ ਭੋਲਾ ਸਿੰਘ ਚਾਹਲ ਨੇ ਦੱਸਿਆ ਕਿ ਜੇ ਲੋਕ ਜਲਦੀ-ਜਲਦੀ ਅੱਗ 'ਤੇ ਕਾਬੂ ਨਾ ਪਾਉਂਦੇ ਤਾਂ ਹੋਰ ਬਹੁਤ ਸਾਰੇ ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਸੀ।


Related News