ਦੇਰ ਰਾਤ ਧਾਗਾ ਫੈਕਟਰੀ ''ਚ ਲੱਗੀ ਭਿਆਨਕ ਅੱਗ
Sunday, May 25, 2025 - 10:45 PM (IST)

ਲੁਧਿਆਣਾ (ਅਸ਼ੋਕ): ਭੱਟੀਆਂ ਟ੍ਰੀਟਮੈਂਟ ਪਲਾਂਟ ਦੇ ਸਾਹਮਣੇ ਇੱਕ ਧਾਗਾ ਫੈਕਟਰੀ ਵਿੱਚ ਅੱਗ ਲੱਗਣ ਦਾ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਰਾਤ 8 ਵਜੇ ਦੇ ਕਰੀਬ ਲੱਗੀ ਅਤੇ ਐਤਵਾਰ ਹੋਣ ਕਰਕੇ ਫੈਕਟਰੀ ਵਿੱਚ ਕੋਈ ਮਜ਼ਦੂਰ ਨਹੀਂ ਸੀ। ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਅੱਗ ਬੁਝਾਉਣ ਲਈ ਲਗਭਗ 10 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।