3 ਮਹੀਨੇ ਪਹਿਲਾਂ ਵਿਆਹੇ ਜੋੜੇ ਨਾਲ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

Saturday, Oct 26, 2024 - 11:01 AM (IST)

3 ਮਹੀਨੇ ਪਹਿਲਾਂ ਵਿਆਹੇ ਜੋੜੇ ਨਾਲ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਲੁਧਿਆਣਾ (ਖੁਰਾਣਾ) : ਇੱਥੇ ਮੋਤੀ ਨਗਰ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਗੈਸ ਸਿਲੰਡਰ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਕ ਔਰਤ ਬੁਰੀ ਤਰ੍ਹਾਂ ਝੁਲਸ ਗਈ, ਜਦੋਂ ਕਿ ਉਸ ਦੇ ਪਤੀ ਦੇ ਹੱਥ ਬੁਰੀ ਤਰ੍ਹਾਂ ਸੜ ਗਏ। ਗੈਸ ਸਿਲੰਡਰ ਫਟਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦਹਿਸ਼ਤ ਕਾਰਨ ਪੂਰਾ ਇਲਾਕਾ ਦਹਿਲ ਉੱਠਿਆ। ਜਾਣਕਾਰੀ ਦਿੰਦੇ ਹੋਏ ਝੁਲਸੀ ਹੋਈ ਔਰਤ ਦੇ ਪਤੀ ਮੋਹਨ ਨੇ ਦੱਸਿਆ ਕਿ ਉਹ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਕਰੀਬ 3 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਹੈ।

ਇਹ ਵੀ ਪੜ੍ਹੋ : ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ

ਉਹ ਇਕ ਹਫ਼ਤਾ ਪਹਿਲਾਂ ਹੀ ਆਪਣੀ ਪਤਨੀ ਨੂੰ ਲੁਧਿਆਣਾ ਲੈ ਕੇ ਆਇਆ ਸੀ। ਮੋਹਨ ਨੇ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਦੌਰਾਨ ਉਸ ਦੀ ਪਤਨੀ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫ਼ਰ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਆ ਰਹੀ ਮਾਲਗੱਡੀ 'ਚੋਂ ਕੱਚਾ ਤੇਲ ਲੀਕ! ਵੱਡਾ ਹਾਦਸਾ ਹੋਣੋਂ ਟਲਿਆ (ਵੀਡੀਓ)
ਇੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਹਿਲਾਂ ਔਰਤ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਫਿਲਹਾਲ ਪੁਲਸ ਵਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਦਾ ਇਕ ਹੋਰ ਹਾਦਸਾ ਗਿਆਸਪੁਰਾ ਇਲਾਕੇ 'ਚ ਵਾਪਰਿਆ। ਇੱਥੇ ਗੈਸ ਸਿਲੰਡਰ 'ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਘਰ ਉੱਪਰ ਸੀਮੈਂਟ ਦੀਆਂ ਚਾਦਰਾਂ ਦੀ ਛੱਤ ਅਤੇ ਕੰਧਾਂ ਚਕਨਾਚੂਰ ਹੋ ਗਈਆਂ। ਹਾਦਸੇ ਦੌਰਾਨ ਕਮਰਾ ਬੁਰੀ ਤਰ੍ਹਾਂ ਨੁਸਕਾਨਿਆ ਗਿਆ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News