ਭਰਾ ਦੀ ਜਗ੍ਹਾ ਪੇਪਰ ਦੇਣ ਵਾਲੇ ਖਿਲਾਫ਼ ਮੁਕੱਦਮਾ ਦਰਜ
Wednesday, Mar 21, 2018 - 01:23 AM (IST)

ਹਾਜੀਪੁਰ, (ਜੋਸ਼ੀ)- ਥਾਣਾ ਹਾਜੀਪੁਰ ਪੁਲਸ ਨੇ ਆਪਣੇ ਛੋਟੇ ਭਰਾ ਦੀ ਜਗ੍ਹਾ ਦਸਵੀਂ ਦਾ ਪੇਪਰ ਦੇਣ ਵਾਲੇ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਲੋਮੇਸ਼ ਸ਼ਰਮਾ ਐੱਸ. ਐੱਚ. ਓ. ਥਾਣਾ ਹਾਜੀਪੁਰ ਨੇ ਦੱਸਿਆ ਕਿ ਪ੍ਰੀਖਿਆ ਭਵਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਣਾ ਦੇ ਸੁਪਰਡੈਂਟ ਜੈਦੇਵ ਸਿੰਘ ਨੇ ਦੱਸਿਆ ਕਿ ਜਦੋਂ ਦਸਵੀਂ ਦਾ ਇਮਤਿਹਾਨ ਸ਼ੁਰੂ ਹੋਇਆ ਤਾਂ ਸਾਰੇ ਬੱਚਿਆਂ ਦੀ ਪੂਰੇ ਸਟਾਫ ਵੱਲੋਂ ਸ਼ਨਾਖਤੀ ਕਾਰਡਾਂ ਰਾਹੀਂ ਚੈਕਿੰਗ ਸ਼ੁਰੂ ਕੀਤੀ ਗਈ। ਇਸ ਚੈਕਿੰਗ ਦੌਰਾਨ ਨੀਰਜ ਕੁਮਾਰ ਦੀ ਜਗ੍ਹਾ ਕੋਈ ਹੋਰ ਲੜਕਾ ਬੈਠਾ ਸੀ। ਜਦੋਂ ਇਸ ਸਾਰੇ ਮਾਮਲੇ ਨੂੰ ਡੂੰਘਾਈ ਨਾਲ ਵੇਖਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਨੀਰਜ ਕੁਮਾਰ ਦੀ ਜਗ੍ਹਾ 'ਤੇ ਪੇਪਰ ਦੇਣ ਵਾਲਾ ਲੜਕਾ ਨੀਰਜ ਕੁਮਾਰ ਦਾ ਸਕਾ ਭਰਾ ਪੰਕਜ ਕੁਮਾਰ ਪੁੱਤਰ ਸੂਰਮ ਸਿੰਘ ਪਿੰਡ ਡਾਹਲਾਂ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਸੁਪਰਡੈਂਟ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।