ਪੰਜਾਬ 'ਚ ਪੈਟਰੋਲ ਪੰਪ 'ਤੇ ਬਾਈਕ ਨੂੰ ਲੱਗੀ ਅੱਗ, ਅਚਾਨਕ ਪੈ ਗਈਆਂ ਭਾਜੜਾਂ

Thursday, Sep 05, 2024 - 11:50 AM (IST)

ਪੰਜਾਬ 'ਚ ਪੈਟਰੋਲ ਪੰਪ 'ਤੇ ਬਾਈਕ ਨੂੰ ਲੱਗੀ ਅੱਗ, ਅਚਾਨਕ ਪੈ ਗਈਆਂ ਭਾਜੜਾਂ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਪੁਰਾਣੇ ਅਬੋਹਰੀ ਅੱਡੇ 'ਤੇ ਸਥਿਤ ਪੈਟਰੋਲ ਪੰਪ 'ਤੇ ਉਸ ਸਮੇਂ ਅਚਾਨਕ ਭਾਜੜਾਂ ਪੈ ਗਈਆਂ, ਜਦੋਂ ਪੈਟਰੋਲ ਭਰਵਾਉਣ ਆਏ ਵਿਅਕਤੀ ਦੀ ਬਾਈਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਹਰ ਕਿਸੇ ਦੇ ਸਾਹ ਸੁੱਕ ਗਏ ਪਰ ਮੌਕੇ 'ਤੇ ਮੌਜੂਦ ਸਬਜ਼ੀ-ਰੇਹੜੀ ਚਾਲਕਾਂ ਨੇ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ, ਜਦੋਂ ਕਿ ਬਾਈਕ ਚਾਲਕ ਨੇ ਦੋਸ਼ ਲਾਇਆ ਕਿ ਪੰਪ ਮੁਲਾਜ਼ਮਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ 5 ਦਿਨ ਸਰਕਾਰੀ ਦਫ਼ਤਰਾਂ 'ਚ ਨਹੀਂ ਹੋਵੇਗਾ ਕੋਈ ਕੰਮ, ਧਿਆਨ ਦੇਣ ਸੂਬੇ ਦੇ ਲੋਕ

ਦੱਸਿਆ ਜਾ ਰਿਹਾ ਹੈ ਕਿ ਸਪਾਰਕਿੰਗ ਹੋਣ ਕਾਰਨ ਬਾਈਕ ਨੂੰ ਅੱਗ ਲੱਗੀ ਸੀ। ਜਾਣਕਾਰੀ ਦਿੰਦੇ ਹੋਏ ਬਾਈਕ ਦੇ ਮਾਲਕ ਗਗਨਦੀਪ ਨੇ ਦੱਸਿਆ ਕਿ ਉਹ ਆਪਣੀ ਬਾਈਕ 'ਚ ਪੈਟਰੋਲ ਭਰਵਾਉਣ ਲਈ ਪੁਰਾਣੇ ਅਬੋਹਰੀ ਅੱਡੇ ਦੇ ਸਾਹਮਣੇ ਪੈਟਰੋਲ ਪੰਪ 'ਤੇ ਆਇਆ ਸੀ। ਪੈਟਰੋਲ ਭਰਵਾਉਣ ਤੋਂ ਬਾਅਦ ਜਿਵੇਂ ਹੀ ਉਸ ਨੇ ਬਾਈਕ ਸਟਾਰਟ ਕੀਤੀ ਤਾਂ ਬਾਈਕ ਨੂੰ ਅੱਗ ਲੱਗ ਗਈ। ਉਸ ਦਾ ਦੋਸ਼ ਹੈ ਕਿ ਪੰਪ ਦੇ ਮੁਲਾਜ਼ਮਾਂ ਨੇ ਉਸ ਦੀ ਮਦਦ ਨਹੀਂ ਕੀਤੀ, ਜਦੋਂ ਕਿ ਮੌਕੇ 'ਤੇ ਮੌਜੂਦ ਬਾਜ਼ਾਰ 'ਚ ਸਬਜ਼ੀ-ਰੇਹੜੀ ਵਾਲਿਆਂ ਨੇ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ। ਜੇਕਰ ਅੱਗ ਭਿਆਨਕ ਹੋ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ! ਜਾਰੀ ਹੋ ਗਈ ਚਿਤਾਵਨੀ, ਸੋਚ-ਸਮਝ ਕੇ ਨਿਕਲੋ ਘਰੋਂ

ਦੂਜੇ ਪਾਸੇ ਪੈਟਰੋਲ ਪੰਪ ਦੇ ਸੰਚਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਬਾਈਕ 'ਚ ਪੈਟਰੋਲ ਭਰਵਾਇਆ ਗਿਆ ਸੀ ਪਰ ਉਹ ਸਟਾਰਟ ਨਹੀਂ ਹੋ ਰਹੀ ਸੀ। ਕਾਫੀ ਸਮੇਂ ਤੱਕ ਉਹ ਆਪਣੀ ਬਾਈਕ ਨੂੰ ਕਿੱਕ ਮਾਰਦਾ ਰਿਹਾ ਪਰ ਬਾਈਕ ਸਟਾਰਟ ਨਹੀਂ ਹੋਈ। ਇਸ ਤੋਂ ਬਾਅਦ ਉਹ ਆਪਣੀ ਬਾਈਕ ਦੇ ਇੰਜਣ ਕੋਲ ਲੱਗੀ ਪੈਟਰੋਲ ਦੀ ਪਾਈਪ ਉਤਾਰ ਕੇ ਉਸ ਨੂੰ ਦੁਬਾਰਾ ਲਾਉਣ ਲੱਗਾ ਤਾਂ ਪਾਈਪ ਤੋਂ ਨਿਕਲਿਆ ਪੈਟਰੋਲ ਬਾਈਕ ਦੇ ਇੰਜਣ 'ਤੇ ਡਿੱਗ ਗਿਆ। ਇਸ ਤਰ੍ਹਾਂ ਇੰਜਣ ਕੋਲ ਸਪਾਰਕਿੰਗ ਹੋਣ ਕਾਰਨ ਬਾਈਕ ਨੂੰ ਅੱਗ ਲੱਗ ਗਈ ਤਾਂ ਉਸ ਨੂੰ ਬਾਈਕ ਦੂਰ ਲਿਜਾਣ ਲਈ ਕਿਹਾ ਅਤੇ ਜਿਵੇਂ ਹੀ ਉਹ ਭੱਜ ਕੇ ਪੈਟਰੋਲ ਪੰਪ ਤੋਂ ਅੱਗ ਬੁਝਾਊ ਯੰਤਰ ਲੈ ਕੇ ਆਏ ਤਾਂ ਨਜ਼ਦੀਕੀ ਰੇਹੜੀ ਚਾਲਕਾਂ ਵਲੋਂ ਪਾਣੀ ਪਾ ਕੇ ਅੱਗ ਬੁਝਾ ਦਿੱਤੀ ਗਈ ਸੀ। ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


author

Babita

Content Editor

Related News