ਨਹਿਰ ’ਚ ਨਹਾਉਣ ਗਿਆ 19 ਸਾਲਾ ਨੌਜਵਾਨ ਡੁੱਬਿਆ, ਮੌਤ

06/25/2022 6:47:02 PM

ਗੜ੍ਹਦੀਵਾਲਾ (ਜਤਿੰਦਰ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਗੁੱਜਰ ਬਸੋਆ ਦੇ ਇਕ 19 ਸਾਲਾ ਨੌਜਵਾਨ ਦੀ ਕੰਢੀ ਕਨਾਲ ਨਹਿਰ ਪਿੰਡ ਸੰਸਾਰਪੁਰ ਗੇਟਾਂ ਨੇੜੇ ਸਾਈਫਨ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਦਿਲਵਾਗ ਸਿੰਘ (19) ਆਪਣੇ ਦੋਸਤਾਂ ਨਾਲ ਬਾਅਦ ਦੁਪਹਿਰ ਆਪਣੇ ਪਿੰਡ ਗੁਜਰ ਬਸੋਆ ਤੋਂ ਨਹਾਉਣ ਲਈ ਪਿੰਡ ਸੰਸਾਰਪੁਰ ਨੇੜੇ ਕੰਢੀ ਕਨਾਲ ਨਹਿਰ ’ਚ ਗਿਆ ਸੀ, ਜਦੋਂ ਪਿੰਡ ਸੰਸਾਰਪੁਰ ਨਹਿਰ ਤੋਂ ਅਗਲੇ ਪਾਸੇ ਬਣੇ ਸਾਈਫਨ ’ਚ ਨਹਾਉਣ ਲੱਗੇ ਤਾਂ ਉਹ ਨਹਿਰ ’ਚ ਡੁੱਬ ਗਿਆ। ਉਸ ਦੇ ਦੋਸਤਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਉਸ ਨੂੰ ਬਚਾ ਨਹੀਂ ਸਕੇ।

ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ

ਉਕਤ ਘਟਨਾ ਦਾ ਪਤਾ ਲੱਗਦਿਆਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲਾ ਦੀ ਟੀਮ ਵੱਲੋਂ ਮੌਕੇ ’ਤੇ ਪੁੱਜ ਕੇ ਦੀਪਕ ਕੁਮਾਰ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਮ੍ਰਿਤਕ ਦੀਪਕ ਕੁਮਾਰ ਦੇ ਪਰਿਵਾਰ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ।


Manoj

Content Editor

Related News