ਦੁਬਈ ਤੋਂ ਆਏ ਯਾਤਰੀ ਦੇ ਪ੍ਰਾਈਵੇਟ ਪਾਰਟ ’ਚੋਂ 9.40 ਲੱਖ ਦਾ ਸੋਨਾ ਜ਼ਬਤ

Friday, Apr 30, 2021 - 12:59 AM (IST)

ਦੁਬਈ ਤੋਂ ਆਏ ਯਾਤਰੀ ਦੇ ਪ੍ਰਾਈਵੇਟ ਪਾਰਟ ’ਚੋਂ 9.40 ਲੱਖ ਦਾ ਸੋਨਾ ਜ਼ਬਤ

ਅੰਮ੍ਰਿਤਸਰ,(ਜ.ਬ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ ਪ੍ਰਾਈਵੇਟ ਪਾਰਟ ’ਚੋਂ 9.40 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਜੈਪੁਰ ਕਸਟਮ ਤੋਂ ਵਿਭਾਗ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਕ ਯਾਤਰੀ ਨਾਜਾਇਜ਼ ਰੂਪ ਵਿਚ ਸੋਨਾ ਲੈ ਕੇ ਅੰਮ੍ਰਿਤਸਰ ਵਿਚ ਆ ਰਿਹਾ ਹੈ। ਇਸ ਦੇ ਬਾਅਦ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਯਾਤਰੀ ਨੂੰ ਟਰੇਸ ਕਰ ਲਿਆ। ਯਾਤਰੀ ਨੇ ਪੋਸਟ ਫੋਮ ਵਿਚ ਸੋਨਾ ਪਲਾਸਟਿਕ ਟੇਪ ਦੇ ਅੰਦਰ ਲੁਕਾ ਕੇ ਗੁਪਤ ਅੰਗ ਵਿਚ ਛੁਪਾਇਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।


author

Bharat Thapa

Content Editor

Related News