600 ਲੀਟਰ ਮਿਲਾਵਟੀ ਡੀਜ਼ਲ ਸਣੇ ਕਾਬੂ

03/26/2017 11:35:12 AM

ਸ਼ਾਹਕੋਟ, (ਤ੍ਰੇਹਨ, ਮਰਵਾਹਾ, ਅਰੁਣ) – ਸ਼ਾਹਕੋਟ ਪੁਲਸ ਨੇ ਅੱਜ ਇਕ ਵਿਅਕਤੀ ਜੋ ਕਿ ਪਾਣੀ ਮਿਲਾ ਕੇ ਲੋਕਾਂ ਨੂੰ ਮਿਲਾਵਟੀ ਡੀਜ਼ਲ ਸਸਤੇ ਰੇਟ ''ਤੇ ਵੇਚਦਾ ਸੀ, ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਸਾਹੀ ਤੇ ਥਾਣਾ ਸ਼ਾਹਕੋਟ ਦੇ ਮੁਖੀ ਇੰਸਪੈਕਟਰ ਭਾਰਤ ਮਸੀਹ ਲੱਧੜ ਨੇ ਦੱਸਿਆ ਕਿ ਨਿਰਮਲ ਸਿੰਘ ਉਰਫ ਕਾਲਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੁਰਾਦਵਾਲ ਥਾਣਾ ਕੁਤਬੀਵਾਲ (ਕਪੂਰਥਲਾ) ਨੂੰ 200-200 ਲੀਟਰ ਮਿਲਾਵਟੀ ਡੀਜ਼ਲ ਦੇ 3 ਡਰੰਮਾਂ ਸਣੇ ਕਾਬੂ ਕਰ ਕੇ ਕੇਸ ਦਰਜ ਕੀਤਾ ਗਿਆ ਹੈ।


Related News