PAK ਫੌਜ ਦਾ ਸੈਕਸ ਸਕੈਂਡਲ! ਅਫਸਰ ਬੱਚਿਆਂ ਦਾ ਕਰਦੇ ਹਨ ਯੌਨ ਸ਼ੋਸ਼ਣ, ਮਿਲੀਆਂ 600 ਵੀਡੀਓਜ਼

05/07/2024 5:49:44 PM

ਪੇਸ਼ਾਵਰ : ਪਾਕਿਸਤਾਨ ਅਜੇ ਆਪਣੇ ਸਿਆਸੀ ਸੰਕਟ ਤੋਂ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਪਾਕਿਸਤਾਨੀ ਫ਼ੌਜ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆਈਆਂ, ਜਿਸ ਨਾਲ ਦੇਸ਼ 'ਚ ਖਲਬਲੀ ਮਚ ਗਈ। ਪਾਕਿਸਤਾਨੀ ਫੌਜ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਖੈਬਰ ਪਖਤੂਨਖਵਾ ਦੇ ਕਬਾਇਲੀ ਇਲਾਕਿਆਂ 'ਚ ਤਾਇਨਾਤ ਕਰਨਲ ਤੋਂ ਲੈ ਕੇ ਮੇਜਰ ਰੈਂਕ ਤੱਕ ਦੇ ਕੁਝ ਅਫਸਰਾਂ ਵਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ 600 ਤੋਂ ਵੱਧ ਵੀਡੀਓਜ਼ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ :     ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ

ਪੀੜਤ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਪੰਜ ਸਾਲਾਂ ਤੋਂ 100 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ। ਕੁਝ ਅਧਿਕਾਰੀਆਂ ਨੂੰ ਪਾਰਾਚਿਨਾਰ ਕੈਂਟ ਤੋਂ ਪੇਸ਼ਾਵਰ ਕਮਾਂਡ ਹੈੱਡਕੁਆਰਟਰ ਬੁਲਾਇਆ ਗਿਆ ਹੈ।

ਕਮਾਂਡਰ ਲੈਫਟੀਨੈਂਟ ਜਨਰਲ ਹਸਨ ਅਜ਼ਹਰ ਹਯਾਤ ਨੇ ਕੋਰਟ ਆਫ ਇਨਕੁਆਰੀ ਦਾ ਹੁਕਮ ਦਿੰਦੇ ਹੋਏ ਕਿਸੇ ਵੀ ਅਧਿਕਾਰੀ ਦੇ ਜਿਨਸੀ ਸ਼ੋਸ਼ਣ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਫੌਜ ਦਾ ਦਾਅਵਾ ਹੈ ਕਿ ਤਿੰਨ ਸਾਲ ਪਹਿਲਾਂ ਵੀ ਅਫ਼ਸਰਾਂ 'ਤੇ 13 ਸਾਲ ਦੇ ਲੜਕੇ ਦੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਸਨ ਜਿਹੜੇ ਕਿ  ਝੂਠੇ ਪਾਏ ਗਏ। ਹਾਲਾਂਕਿ ਐਫਆਈਆਰ ਤੋਂ ਬਾਅਦ ਪੁਲਸ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਇੱਕ ਸਥਾਨਕ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ :      ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ

ਕੋਰਟ ਆਫ ਇਨਕੁਆਰੀ ਦਾ ਹੁਕਮ ਦਿੰਦੇ ਹੋਏ ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਨੇ ਕਿਸੇ ਵੀ ਅਧਿਕਾਰੀ ਦੇ ਜਿਨਸੀ ਸ਼ੋਸ਼ਣ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਪੁਲਸ ਅਨੁਸਾਰ ਇਲਾਕੇ ਦਾ ਇੱਕ ਦੁਕਾਨਦਾਰ ਤਾਹਿਰ ਕਬਾੜੀ ਜੋ ਕਿ ਫੌਜ ਦੇ ਨੇੜੇ ਸੀ, ਗਰੀਬ ਬੱਚਿਆਂ ਨੂੰ ਸਪਲਾਈ ਕਰਦਾ ਸੀ। ਉਹ ਬੱਚਿਆਂ ਨੂੰ ਵਰਗਲਾ ਕੇ ਅਫਸਰਾਂ ਤੱਕ ਪਹੁੰਚਾਉਂਦਾ ਸੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਵੀਡੀਓ ਵੀ ਬਣਾਉਂਦਾ ਸੀ।

ਇਹ ਵੀ ਪੜ੍ਹੋ :       ਨਵੀਂ ਖੁੱਲ੍ਹੀ ਦੁਕਾਨ ’ਚ ਚੋਰੀ ਦੇ ਮਾਮਲੇ ’ਚ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਸਣੇ 9.90 ਲੱਖ ਰੁਪਏ ਕਲੇਮ ਅਦਾ ਕਰਨ ਦੇ ਹੁਕਮ

video ਦੇ ਜ਼ਰੀਏ ਉਹ ਬੱਚਿਆਂ ਦੇ ਮਾਪਿਆਂ ਤੋਂ ਵੀ ਪੈਸੇ ਵਸੂਲਦਾ ਸੀ। ਉਹ ਬੱਚਿਆਂ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ ਅਤੇ ਵਾਰ-ਵਾਰ ਅਫਸਰਾਂ ਕੋਲ ਭੇਜਦਾ ਸੀ। ਪੁਲਸ ਨੇ ਖ਼ੁਰਮ ਦੇ ਲੈਪਟਾਪ ਤੋਂ ਇਹ ਵੀਡੀਓ ਬਰਾਮਦ ਕੀਤੇ ਹਨ, ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕੁਝ ਫ਼ੌਜੀ ਅਫ਼ਸਰਾਂ 'ਤੇ ਪਹਿਲਾਂ ਵੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਪਰ ਪਾਕਿ ਫ਼ੌਜ ਦੇ ਮੇਜਰ ਅਤੇ ਕੈਪਟਨ ਰੈਂਕ ਦੇ ਅਫ਼ਸਰਾਂ ਨੇ ਪੁਲਸ ਮੁਲਾਜ਼ਮਾਂ 'ਤੇ ਦਬਾਅ ਪਾ ਕੇ ਮੁਲਜ਼ਮਾਂ ਨੂੰ ਛੱਡ ਦਿੱਤਾ ਸੀ।

2015 'ਚ ਪਾਕਿਸਤਾਨ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਵੀਡੀਓਜ਼ ਵਾਇਰਲ ਕਰਨ ਦਾ ਵੱਡਾ ਰੈਕੇਟ ਸਾਹਮਣੇ ਆਇਆ ਸੀ। ਇਸ ਵਿੱਚ 400 ਦੇ ਕਰੀਬ ਵੀਡੀਓ ਸਨ। ਇਹ ਵੀਡੀਓ 50-50 ਰੁਪਏ ਵਿੱਚ ਵੇਚੇ ਗਏ ਸਨ। ਹਾਲਾਂਕਿ ਫੌਜ ਦੇ ਅਧਿਕਾਰੀ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਸਨ।

ਇਹ ਵੀ ਪੜ੍ਹੋ :     ਨੀਂਦ ਉਡਾ ਸਕਦੀਆਂ ਹਨ ਆਲੂ-ਪਿਆਜ਼ ਦੀਆਂ ਕੀਮਤਾਂ, ਫਿਰ ਵਧਣੇ ਸ਼ੁਰੂ ਹੋਏ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News