ਜ਼ਮੀਨੀ ਮਾਮਲੇ ’ਚ 56.75 ਲੱਖ ਰੁਪਏ ਦੀ ਠੱਗੀ ਕਰਨ ’ਤੇ ਮਾਮਲਾ ਦਰਜ

Thursday, Jun 14, 2018 - 12:40 AM (IST)

 ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਮੀਨ ਦੀ ਮਾਲਕੀਲਤ ਨਾ ਹੋਣ  ਦੇ ਬਾਵਜੂਦ ਜ਼ਮੀਨ ਦਾ ਸੌਦਾ ਤੈਅ ਕਰ ਕੇ 56.75 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।  ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਅੌਰਤ ਜਸਵੀਰ ਕੌਰ ਪਤਨੀ ਸਵ. ਅਮਰੀਕ ਸਿੰਘ ਵਾਸੀ ਪਿੰਡ ਮਜਾਰਾ ਤਹਿਸੀਲ ਖਰਡ਼ (ਮੋਹਾਲੀ) ਨੇ ਦੱਸਿਆ ਕਿ ਰਿੰਕੂ ਚੌਧਰੀ  ਪੁੱਤਰ ਹਰਬੰਸ ਲਾਲ ਵਾਸੀ ਬਲਾਚੌਰ (ਸਿਆਣਾ) ਨਾਲ ਪਿੰਡ ਨਵਾਂ ਟੱਪਰੀਆਂ ਸਥਿਤ 20 ਕਨਾਲ ਭੂਮੀ ਦਾ ਸੌਦਾ ਹੋਇਆ ਸੀ।  ਪ੍ਰਤੀ ਏਕਡ਼ (8 ਕਨਾਲ) ਦੇ ਹਿਸਾਬ ਨਾਲ ਬਣਦੀ ਰਾਸ਼ੀ 56.75 ਲੱਖ ਰੁਪਏ ਅਦਾ ਕੀਤੀ ਸੀ।  ਉਸ ਨੇ ਦੱਸਿਆ ਕਿ 27 ਅਕਤੂਬਰ, 2014 ਨੂੰ ਰਜਿਸਟਰੀ ਕਰਵਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਉਕਤ ਮਿਤੀ ਨੂੰ ਉਹ ਬਲਾਚੌਰ ਤਹਿਲੀਸ ’ਚ ਪਹੁੰਚ ਗਏ, ਜਦੋਂਕਿ ਉਕਤ ਰਿੰਕੂ ਚੌਧਰੀ  ਮੌਜੂਦ ਨਹੀਂ ਹੋਇਆ ਅਤੇ ਵਾਰ-ਵਾਰ ਫੋਨ ਕਰਨ ’ਤੇ ਵੀ ਕੋਈ ਜਵਾਬ ਨਹੀਂ ਦਿੱਤਾ।
  ਸ਼ਿਕਾਇਕਰਤਾ ਨੇ ਦੱਸਿਆ ਕਿ ਰਿੰਕੂ ਚੌਧਰੀ  ਬਾਅਦ ’ਚ ਉਨ੍ਹਾਂ ਨਾਲ ਲਾਰੇ ਲਗਾਉਂਦਾ ਰਿਹਾ ਅਤੇ ਉਸ ਨੇ ਉਕਤ ਜ਼ਮੀਨ ਦੀ ਰਜਿਸਟਰੀ ਉਸਦੇ ਨਾਂ ’ਤੇ ਨਹੀਂ ਕੀਤੀ। ਥਾਣਾ ਬਲਾਚੌਰ ਦੀ ਪੁਲਸ ਨੇ ਰਿੰਕੂ ਚੌਧਰੀ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News