ਫੈਕਟਰੀ ਦੀ ਕੰਧ ਤੋੜ ਕੇ ਅੰਦਰ ਪਏ ਕੱਪੜੇ ਦੇ 400 ਥਾਨ ਕੀਤੇ ਚੋਰੀ
Saturday, Oct 18, 2025 - 08:22 AM (IST)

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਖਾਸੀ ਕਲਾਂ ਬੁੱਢਾ ਨਾਲੇ ਦੇ ਕੋਲ ਬਣੀ ਜੈਦ ਇੰਪੈਕਸ ’ਚ ਬੀਤੀ ਰਾਤ ਚੋਰਾਂ ਵਲੋਂ ਫੈਕਟਰੀ ਦੀ ਪਿੱਛੇ ਵਾਲੀ ਕੰਧ ਤੋੜ ਕੇ ਫੈਕਟਰੀ ਦੇ ਅੰਦਰ ਪਏ ਕੱਪੜੇ ਦੇ 400 ਥਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮਾਲਕ ਹਾਜੀ ਨੌਸ਼ਾਦ ਆਲਮ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੀ ਪਿੱਛੇ ਵਾਲੀ ਕੰਧ ’ਚ ਇਕ ਵੱਡਾ ਮੋਰਾ ਹੋਇਆ ਪਿਆ ਹੈ। ਜਦੋਂ ਉਨ੍ਹਾਂ ਨੇ ਆਪਣੇ-ਆਪਣੇ ਫੈਕਟਰੀ ਵਰਕਰਾਂ ਨੂੰ ਫੈਕਟਰੀ ਦੇ ਪਿੱਛੇ ਕੰਧ ਦੇਖਣ ਲਈ ਭੇਜਿਆ ਤਾਂ ਉਥੇ ਕੁਝ ਕੱਪੜਾ ਪਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਆਪਣੀ ਫੈਕਟਰੀ ਦੇ ਅੰਦਰ ਰੱਖੇ ਕੱਪੜੇ ਦੇ ਥਾਨ ਚੈੱਕ ਕੀਤੇ ਤਾਂ ਉਸ ’ਚੋਂ 400 ਥਾਨ ਘੱਟ ਸਨ। ਫੈਕਟਰੀ ਮਾਲਕ ਹਾਜੀ ਨੌਸ਼ਾਦ ਆਲਮ ਨੇ ਦੱਸਿਆ ਕਿ ਉਸ ਦਾ ਕਰੀਬ 35 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਮੇਹਰਬਾਨ ਦੀ ਪੁਲਸ ਨੂੰ ਫੈਕਟਰੀ ’ਚ ਹੋਈ ਚੋਰੀ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਖਾਣੇ ਦੇ ਪੈਸੇ ਮੰਗਣਾ ਪਿਓ-ਪੁੱਤ ਨੂੰ ਪਿਆ ਮਹਿੰਗਾ, ਕੁੱਟਮਾਰ ਕਰ ਕੇ ਕੀਤਾ ਜ਼ਖਮੀ
ਜਾਣਕਾਰੀ ਮਿਲਣ ’ਤੇ ਮੌਕੇ ’ਤੇ ਹੌਲਵਾਰ ਅਵਤਾਰ ਸੰਧੂ ਪੁਲਸ ਟੀਮ ਨਾਲ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਸ ਵਲੋਂ ਉਕਤ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਫੈਕਟਰੀ ਦੇ ਪਿੱਛੇ ਆਪਣੀ ਗੱਡੀ ਖੜ੍ਹੀ ਕਰ ਕੇ ਪਹਿਲਾਂ ਕੰਧ ਤੋੜੀ, ਫਿਰ ਫੈਕਟਰੀ ਅੰਦਰ ਜਾ ਕੇ ਉਥੋਂ ਕੱਪੜੇ ਦੇ ਥਾਨ ਚੋਰੀ ਕਰ ਕੇ ਗੱਡੀ ’ਚ ਪਾ ਕੇ ਲੈ ਗਏ। ਹਾਲ ਦੀ ਘੜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8