ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ, ਪੋਲਿੰਗ ''ਤੇ ਨਹੀਂ ਹੋਇਆ ਅਸਰ

Saturday, Jun 01, 2024 - 05:16 PM (IST)

ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ, ਪੋਲਿੰਗ ''ਤੇ ਨਹੀਂ ਹੋਇਆ ਅਸਰ

ਜਲੰਧਰ (ਸੋਨੂੰ ਮਹਾਜਨ) - ਪੰਜਾਬ 'ਚ ਅੱਜ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ ਹੋਏ ਝਗੜੇ ਸਬੰਧੀ ਜਲੰਧਰ ਦਿਹਾਤੀ ਪੁਲਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਚੋਣ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਤਕਰਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024  : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

ਇਸ ਉਪਰੰਤ ਆਦਮਪੁਰ ਪੁਲਸ ਵੱਲੋਂ ਸਬੰਧਿਤਾਂ ਦੇ ਬਿਆਨ ਦਰਜ ਕਰਕੇ ਪੜਤਾਲ ਉਪਰੰਤ ਤਜਿੰਦਰ ਸਿੰਘ ਦੀ ਸ਼ਿਕਾਇਤ 'ਤੇ 4 ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿਖੇ ਪਰਚਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਹੈ ਉਨ੍ਹਾਂ 'ਚ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਵਡਾਲਾ ਤੇ ਜਸਵੰਤ ਰਾਮ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਮਨਸੂਰਪੁਰ ਸ਼ਾਮਲ ਹਨ। ਇਨ੍ਹਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 323, 341, 506 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਪੋਲਿੰਗ ਪ੍ਰਕਿਰਿਆ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ ਅਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News