ਹਾਊਸਿੰਗ ਬੋਰਡ ''ਚ ਮਕਾਨ ਦਿਵਾਉਣ ਦੇ ਨਾਂ ''ਤੇ ਠੱਗੇ 4 ਲੱਖ ਰੁਪਏ
Sunday, Dec 03, 2017 - 09:21 AM (IST)
ਚੰਡੀਗੜ੍ਹ (ਸੁਸ਼ੀਲ) - ਧਨਾਸ ਸਥਿਤ ਹਾਊਸਿੰਗ ਬੋਰਡ ਦੇ ਫਲੈਟ ਦਿਵਾਉਣ ਦੇ ਨਾਂ 'ਤੇ ਚੰਡੀਗੜ੍ਹ ਹਾਊਸਿੰਗ ਬੋਰਡ 'ਚ ਅਫਸਰ ਦੇ ਡਰਾਈਵਰ ਨੇ ਧਨਾਸ ਵਾਸੀ ਨਾਲ 4 ਲੱਖ ਰੁਪਏ ਦੀ ਠੱਗੀ ਮਾਰ ਲਈ। ਧਨਾਸ ਵਾਸੀ ਕੈਲਾਸ਼ ਯਾਦਵ ਨੇ ਫਲੈਟ ਨਾ ਮਿਲਣ 'ਤੇ ਜਦੋਂ ਰੁਪਏ ਵਾਪਸ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗਾ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਮੌਲੀਜਾਗਰਾਂ ਥਾਣਾ ਪੁਲਸ ਨੂੰ ਦਿੱਤੀ। ਮੌਲੀਜਾਗਰਾਂ ਥਾਣਾ ਪੁਲਸ ਨੇ ਮੌਲੀਜਾਗਰਾਂ ਵਾਸੀ ਜੋਗਿੰਦਰ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।
ਕੈਲਾਸ਼ ਯਾਦਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੇ ਧਨਾਸ ਸਥਿਤ ਹਾਊਸਿੰਗ ਬੋਰਡ 'ਚ ਫਲੈਟ ਲੈਣਾ ਸੀ, ਇਸ ਦੌਰਾਨ ਉਸਦੀ ਮੁਲਾਕਾਤ ਮੌਲੀਜਾਗਰਾਂ ਵਾਸੀ ਜੋਗਿੰਦਰ ਸਿੰਘ ਨਾਲ ਹੋਈ। ਜੋਗਿੰਦਰ ਨੇ ਉਸਨੂੰ ਕਿਹਾ ਕਿ ਉਹ ਚੰਡੀਗੜ੍ਹ ਹਾਊਸਿੰਗ ਬੋਰਡ 'ਚ ਅਫਸਰ ਦਾ ਡਰਾਈਵਰ ਹੈ, ਉਹ ਉਸਨੂੰ ਮਕਾਨ ਦਿਵਾ ਦੇਵੇਗਾ ਪਰ ਇਸ ਲਈ ਚਾਰ ਲੱਖ ਰੁਪਏ ਦੇਣੇ ਹੋਣਗੇ। ਕੈਲਾਸ਼ ਯਾਦਵ ਨੇ 15 ਮਾਰਚ 2016 ਨੂੰ ਮੌਲੀਜਾਗਰਾਂ ਜਾ ਕੇ ਜੋਗਿੰਦਰ ਨੂੰ 4 ਲੱਖ ਰੁਪਏ ਦੇ ਦਿੱਤੇ। ਜੋਗਿੰਦਰ ਨੇ ਰੁਪਏ ਲੈਣ ਮਗਰੋਂ ਕਿਹਾ ਕਿ ਉਹ ਛੇਤੀ ਹੀ ਫਲੈਟ ਉਸਦੇ ਨਾਂ ਅਲਾਟ ਕਰਵਾ ਦੇਵੇਗਾ ਪਰ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਜੋਗਿੰਦਰ ਨੇ ਉਸਨੂੰ ਫਲੈਟ ਨਹੀਂ ਦਿਵਾਇਆ, ਕੈਲਾਸ਼ ਯਾਦਵ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਜੋਗਿੰਦਰ ਸਿੰਘ ਨੇ ਦੇਣ ਤੋਂ ਇਨਕਾਰ ਕਰ ਦਿੱਤਾ।
