ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! ਸਕੂਲ ਖੁੱਲ੍ਹਦੇ ਸਾਰ ਹੀ ਸ਼ੁਰੂ ਹੋਣਗੀਆਂ ਪ੍ਰੀ-ਬੋਰਡ ਪ੍ਰੀਖਿਆਵਾਂ

Thursday, Jan 08, 2026 - 08:34 AM (IST)

ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ! ਸਕੂਲ ਖੁੱਲ੍ਹਦੇ ਸਾਰ ਹੀ ਸ਼ੁਰੂ ਹੋਣਗੀਆਂ ਪ੍ਰੀ-ਬੋਰਡ ਪ੍ਰੀਖਿਆਵਾਂ

ਲੁਧਿਆਣਾ (ਵਿੱਕੀ) - ਸਟੇਟ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (SCERT) ਸੈਸ਼ਨ ਲਈ 5ਵੀਂ, 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਐੱਸ. ਸੀ. ਈ. ਆਰ. ਟੀ. ਦੇ ਮੁਤਾਬਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਇਹ ਪ੍ਰੀਖਿਆਵਾਂ 16 ਜਨਵਰੀ ਤੋਂ ਸ਼ੁਰੂ ਹੋ ਕੇ 30 ਜਨਵਰੀ ਤੱਕ ਚੱਲਣਗੀਆਂ। ਦੱਸ ਦੇਈਏ ਕਿ ਸਕੂਲਾਂ ’ਚ 13 ਜਨਵਰੀ ਤੱਕ ਸਰਦੀ ਕਾਰਨ ਛੁੱਟੀਆਂ ਹਨ। 14 ਜਨਵਰੀ ਤੋਂ ਮੁੜ ਸਕੂਲ ਖੁੱਲ੍ਹਣ ਦੇ 2 ਦਿਨ ਬਾਅਦ ਹੀ ਇਹ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਤੈਅ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਜੇਕਰ ਕਿਸੇ ਕਾਰਨ ਸਕੂਲਾਂ ਦਾ ਸਮਾਂ ਬਦਲਦਾ ਹੈ ਤਾਂ ਸਕੂਲ ਖੁੱਲ੍ਹਣ ਤੋਂ ਅੱਧੇ ਘੰਟੇ ਬਾਅਦ ਪ੍ਰੀਖਿਆ ਸ਼ੁਰੂ ਕਰ ਕੇ 3 ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ। ਵਿਭਾਗ ਵਲੋਂ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ 5ਵੀਂ ਕਲਾਸ ਦੇ ਪ੍ਰਸ਼ਨ-ਪੱਤਰ ਹੈੱਡ ਆਫਿਸ ਤੋਂ ਭੇਜੇ ਜਾਣਗੇ, ਜਦੋਂਕਿ 8ਵੀਂ, 10ਵੀਂ ਅਤੇ 12ਵੀਂ ਕਲਾਸਾਂ ਦੇ ਪ੍ਰਸ਼ਨ-ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਵਾਉਣਗੇ। ਸਕੂਲ ਮੁਖੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਡੇਟਸ਼ੀਟ ਵਿਚ ਦਰਸਾਏ ਗਏ ਵਿਸ਼ਿਆਂ ਤੋਂ ਇਲਾਵਾ 12ਵੀਂ ਕਲਾਸ ਦੇ ਵੋਕੇਸ਼ਨਲ ਜਾਂ ਹੋਰ ਵਾਧੂ ਵਿਸ਼ਿਆਂ ਦੀ ਡੇਟਸ਼ੀਟ ਉਹ ਆਪਣੇ ਪੱਧਰ ’ਤੇ ਤਿਆਰ ਕਰਨ ਅਤੇ 30 ਜਨਵਰੀ ਤੱਕ ਸਾਰੀਆਂ ਪ੍ਰੀਖਿਆਵਾਂ ਸੰਪੰਨ ਕਰਵਾਉਣ।

ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਪ੍ਰੀ-ਬੋਰਡ ਲਈ ਪੇਪਰ ਪੂਰੇ ਸਿਲੇਬਸ ’ਚੋਂ ਲਿਆ ਜਾਵੇਗਾ ਅਤੇ ਇਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਨਵੇਂ ਪੈਟਰਨ ਮੁਤਾਬਕ ਹੋਵੇਗਾ। ਪ੍ਰੀਖਿਆਵਾਂ ਦੇ ਸਫਲ ਸੰਚਾਲਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਸਕੂਲ ਮੁਖੀ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਪੇਪਰ ਹੋਣ ਤੋਂ ਤੁਰੰਤ ਬਾਅਦ ਵਿਸ਼ੇ ਅਧਿਆਪਕਾਂ ਵਲੋਂ ਉੱਤਰ ਪੁਸਤਕਾਂਵਾਂ ਦੀ ਚੈਕਿੰਗ ਨਾਲ-ਨਾਲ ਕਰ ਲਈ ਜਾਵੇ ਅਤੇ ਨਤੀਜਾ ਤਿਆਰ ਕੀਤਾ ਜਾਵੇ। ਇਨ੍ਹਾਂ ਹੀ ਪ੍ਰੀਖਿਆਵਾਂ ਦੇ ਆਧਾਰ ’ਤੇ ਸੀ. ਸੀ. ਈ./ਆਈ. ਐੱਨ. ਏ. ਦੇ ਅੰਕ ਪੋਰਟਲ ’ਤੇ ਅਪਲੋਡ ਕੀਤੇ ਜਾਣਗੇ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਸ਼ਨ-ਪੱਤਰ ਸਕੂਲ ਪੱਧਰ ’ਤੇ ਹੀ ਤਿਆਰ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਅਮਰੀਕਾ ਨੇ ਮੁੜ ਡਿਪੋਰਟ ਕੀਤੇ 209 ਭਾਰਤੀ, ਕਈ ਖ਼ਤਰਨਾਕ ਗੈਂਗਸਟਰ ਵੀ ਸ਼ਾਮਲ

ਡੇਟਸ਼ੀਟ- ਕਲਾਸ 5ਵੀਂ

22 ਜਨਵਰੀ : ਹਿੰਦੀ
23 ਜਨਵਰੀ : ਵਾਤਾਵਰਣ ਸਿੱਖਿਆ
24 ਜਨਵਰੀ : ਅੰਗਰੇਜ਼ੀ
28 ਜਨਵਰੀ : ਗਣਿਤ
29 ਜਨਵਰੀ : ਪੰਜਾਬੀ

ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ

ਕਲਾਸ 8ਵੀਂ

16 ਜਨਵਰੀ : ਅੰਗਰੇਜ਼ੀ
17 ਜਨਵਰੀ : ਇਲੈਕਟਿਵ ਵਿਸ਼ਾ
19 ਜਨਵਰੀ : ਹਿੰਦੀ
20 ਜਨਵਰੀ : ਗਣਿਤ
22 ਜਨਵਰੀ : ਵਿਗਿਆਨ
23 ਜਨਵਰੀ : ਪੰਜਾਬੀ
24 ਜਨਵਰੀ : ਸਰੀਰਕ ਸਿੱਖਿਆ
28 ਜਨਵਰੀ : ਸਮਾਜਿਕ ਸਿੱਖਿਆ
29 ਜਨਵਰੀ : ਕੰਪਿਊਟਰ ਸਾਇੰਸ

ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ

ਕਲਾਸ 10ਵੀਂ

16 ਜਨਵਰੀ : ਅੰਗਰੇਜ਼ੀ
17 ਜਨਵਰੀ : ਕੰਪਿਊਟਰ ਸਾਇੰਸ
19 ਜਨਵਰੀ ਪੰਜਾਬੀ (ਬੀ)
20 ਜਨਵਰੀ : ਗਣਿਤ
22 ਜਨਵਰੀ : ਸਮਾਜਿਕ ਸਿੱਖਿਆ
23 ਜਨਵਰੀ : ਹਿੰਦੀ
24 ਜਨਵਰੀ : ਪੰਜਾਬੀ (ਏ)
28 ਜਨਵਰੀ : ਵਿਗਿਆਨ
29 ਜਨਵਰੀ : ਸਰੀਰਕ ਸਿੱਖਿਆ/ਐੱਨ. ਐੱਸ. ਕਿਊ. ਐੱਫ./ਇਲੈਕਟਿਵ ਵਿਸ਼ਾ

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ ਦੇ 21 IAS ਅਧਿਕਾਰੀਆਂ ਦਾ ਤਬਾਦਲਾ

ਕਲਾਸ 12ਵੀਂ

16 ਜਨਵਰੀ ਭੁਗੋਲ/ਇਲੈਕਟਿਵ ਵਿਸ਼ਾ/ਐੱਫ. ਈ. ਬੀ.
17 ਜਨਵਰੀ : ਪੰਜਾਬੀ (ਜਨਰਲ)
19 ਜਨਵਰੀ : ਅੰਗਰੇਜ਼ੀ (ਜਨਰਲ)
20 ਜਨਵਰੀ : ਫਿਜ਼ੀਕਸ/ਹਿਸਟਰੀ/ਅਕਾਊਂਟੈਂਸੀ/ਇਲੈਕਟਿਵ ਵਿਸ਼ਾ
22 ਜਨਵਰੀ : ਕੈਮਿਸਟਰੀ/ਇਕਨੋਮਿਕਸ/ਇਲੈਕਟਿਵ ਵਿਸ਼ਾ
23 ਜਨਵਰੀ : ਵਾਤਾਵਰਣ ਸਿੱਖਿਆ
24 ਜਨਵਰੀ : ਕੰਪਿਊਟਰ ਸਾਇੰਸ
28 ਜਨਵਰੀ : ਗਣਿਤ/ਇਲੈਕਟਿਵ ਵਿਸ਼ਾ
29 ਜਨਵਰੀ : ਪੰਜਾਬੀ, ਹਿੰਦੀ, ਅੰਗਰੇਜ਼ੀ (ਇਲੈਕਟਿਵ)
30 ਜਨਵਰੀ : ਬਾਇਓਲੋਜੀ/ਬਿਜ਼ਨੈੱਸ ਸਟੱਡੀਜ਼/ਰਾਜਨੀਤੀ ਸ਼ਾਸਤਰ/ਇਲੈਕਟਿਵ ਵਿਸ਼ਾ

ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News