4 ਲੱਖ 50 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ 4 ਗ੍ਰਿਫਤਾਰ

Saturday, Apr 21, 2018 - 06:14 AM (IST)

ਦੀਨਾਨਗਰ, (ਕਪੂਰ)- ਦੀਨਾਨਗਰ ਪੁਲਸ ਨੇ 3 ਔਰਤਾਂ ਤੇ ਇਕ ਵਿਅਕਤੀ ਨੂੰ 4 ਲੱਖ 50 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਾਹਨ 'ਤੇ 3 ਔਰਤਾਂ ਤੇ ਇਕ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਨਾਜਾਇਜ਼ ਸ਼ਰਾਬ ਵੱਡੀ ਮਾਤਰਾ 'ਚ ਲੈ ਕੇ ਆ ਰਹੇ ਹਨ। ਪੁਲਸ ਨੇ ਏ. ਐੱਸ. ਆਈ. ਸੁਰਜੀਤ ਸਿੰਘ ਦੀ ਅਗਵਾਈ 'ਚ ਝੰਡੇਚੱਕ ਬਾਈਪਾਸ 'ਤੇ ਨਾਕਾ ਲਾਇਆ ਹੋਇਆ ਸੀ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਉਕਤ ਨੰਬਰ ਦੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਦਾ ਯਤਨ ਕਰਨ ਲੱਗੇ। ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਜਦੋਂ ਵਾਹਨ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 12 ਪਲਾਸਟਿਕ ਕੇਨ ਜਿਨ੍ਹਾਂ 'ਚ 4 ਲੱਖ 50 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਸੀ, ਬਰਾਮਦ ਕੀਤੀ। ਇਸ ਦੌਰਾਨ ਵਾਹਨ ਚਾਲਕ ਕਮਲਜੀਤ ਪੁੱਤਰ ਜੋਗਿੰਦਰ ਪਾਲ ਨਿਵਾਸੀ ਸੰਗਲਪੁਰਾ ਗੁਰਦਾਸਪੁਰ ਅਤੇ 3 ਔਰਤਾਂ ਸੰਦਲੀ ਪਤਨੀ ਰਾਜ ਕੁਮਾਰ, ਸਲਵੰਤ ਪਤਨੀ ਮੰਗਾ ਅਤੇ ਕਮਲਾ ਪਤਨੀ ਜੱਸਾ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਨੇ ਸ਼ਰਾਬ ਹਿਮਾਚਲ ਪ੍ਰਦੇਸ਼ ਤੋਂ ਲਿਆ ਕੇ ਅਵਾਂਖਾ ਤੇ ਬਰਿਆਰ 'ਚ ਸਪਲਾਈ ਕਰਨੀ ਸੀ।


Related News