ਤੜਕੇ 3 ਵਜੇ ਸੜਕ ''ਤੇ ਗੂੰਜੀਆਂ ਕੁੜੀ-ਮੁੰਡੇ ਦੀਆਂ ਦਰਦਨਾਕ ਚੀਕਾਂ, ਕੁੜੀ ਨੂੰ ਅਜਿਹੀ ਹਾਲਤ ''ਚ ਦੇਖ ਗਸ਼ ਖਾ ਡਿੱਗੀ ਸਹੇਲੀ (ਤਸਵੀਰਾਂ)

08/28/2015 8:43:17 PM

ਚੰਡੀਗੜ੍ਹ\ਪੰਚਕੂਲਾ (ਮੁਕੇਸ਼) - ਤੜਕੇ ਤਿੰਨ ਵਜੇ ਸੜਕ ਕਿਨਾਰੇ ਖੜੇ ਟਰੱਕ ਵਿਚ ਇਕ ਕਾਰ ਦੀ ਹੋਈ ਜ਼ਬਰਦਸਤ ਟੱਕਰ ਨਾਲ ਨੌਜਵਾਨ ਲੜਕੀ ਲੜਕੇ ਦੀ ਮੌਤ ਹੋਣ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗਿੱਦੜਬਾਹਾ ਵਿਚ ਰਹਿਣ ਵਾਲਾ ਨੌਜਵਾਨ ਨਿਖਿਲ ਚੰਡੀਗੜ੍ਹ ''ਚ ਆਪਣੀ ਦੋਸਤ ਨਾਲ ਬੁੱਧਵਾਰ ਸ਼ਾਮ ਕਾਲਕਾ ਘੁੰਮਣ ਗਿਆ ਸੀ। ਤੜਕੇ 3 ਵਜੇ ਜਦ ਉਹ ਵਾਪਸ ਆ ਰਹੇ ਸਨ ਤਾਂ ਪੰਚਕੂਲਾ ਤੋਂ ਥੋੜ੍ਹਾ ਪਿੱਛੇ ਹਾਈਵੇ ''ਤੇ ਖੜ੍ਹੇ ਇਕ ਟਰੱਕ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਨਿਖਿਲ ਸ਼ਰਮਾ ਤੇ ਚੰਡੀਗੜ੍ਹ ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਕੋਮਲ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਦੋਵਾਂ ਨੂੰ ਕਾਫ਼ੀ ਮੁਸ਼ਕਲ ਨਾਲ ਕਾਰ ''ਚੋਂ ਕੱਢਿਆ ਗਿਆ ਤੇ ਸੈਕਟਰ-6 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵੀਰਵਾਰ ਦੁਪਹਿਰ ਪੋਸਟਮਾਰਟਮ ਮਗਰੋਂ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲਸ ਨੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਫਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਬਰਦਤ ਟੱਕਰ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਸਥਾਨ ਦਾ ਮੁਆਇਨਾ ਕਰਨ ਮਗਰੋਂ ਪਾਇਆ ਗਿਆ ਕਿ ਸਾਮਾਨ ਨਾਲ ਪੂਰੀ ਤਰ੍ਹਾਂ ਲੋਡ ਟਰੱਕ ਕਾਲਕਾ ਤੋਂ ਪੰਚਕੂਲਾ ਵੱਲ ਆ ਰਿਹਾ ਸੀ ਪਰ ਕੁਝ ਖਰਾਬੀ ਆ ਜਾਣ ਕਾਰਨ ਟਰੱਕ ਦੇ ਡਰਾਈਵਰ ਨੇ ਟਰੱਕ ਨੂੰ ਹਾਈਵੇ ਦੇ ਕਿਨਾਰੇ ਖੜ੍ਹਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਇੰਡੀਕੇਟਰ ਨਾ ਦਿਖਾਈ ਦੇਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।
ਪੰਜਾਬ ਯੂਨੀਵਰਸਿਟੀ ਵਿਚ ਹੋਈਆਂ ਵਿਦਿਆਰਥੀ ਚੋਣਾਂ ਵਿਚ ਜਿੱਤੇ ਸੋਈ ਦੇ ਉਮੀਦਵਾਰ ਜੈਸਮਿਨ ਕੰਗ ਦੇ ਪੋਸਟਰ ਉਸ ਕਾਰ ਵਿਚ ਪਏ ਮਿਲੇ, ਜਿਸਨੂੰ ਨਿਖਿਲ ਚਲਾ ਰਿਹਾ ਸੀ। ਹਾਦਸੇ ਦਾ ਪਤਾ ਲੱਗਣ ''ਤੇ ਮ੍ਰਿਤਕ ਕੋਮਲ ਦੀਆਂ ਸਹੇਲੀਆਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਪਹੁੰਚੀਆਂ। ਜਦ ਉਨ੍ਹਾਂ ਨੇ ਮੋਰਚਰੀ ਵਿਚ ਕੋਮਲ ਦੀ ਲਾਸ਼ ਦੇਖੀ ਤਾਂ ਇਕ ਲੜਕੀ ਗਸ਼ ਖਾ ਕੇ ਜ਼ਮੀਨ ''ਤੇ ਡਿੱਗ ਗਈ। ਉਸ ਨੂੰ ਚੁੱਕ ਕੇ ਬਾਹਰ ਲਿਜਾਇਆ ਗਿਆ, ਫਿਰ ਉਸਨੂੰ ਪਾਣੀ ਪਿਲਾਇਆ ਗਿਆ ਤਾਂ ਜਾ ਕੇ ਉਹ ਕੁਝ ਗੱਲ ਕਰਨ ਦੀ ਹਾਲਤ ਵਿਚ ਆਈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

Content Editor

Related News