127.91 ਕਰੋੜ ਦੇ ਜਾਅਲੀ ਜੀ. ਐੱਸ. ਟੀ. ਬਿਲਿੰਗ ਘੁਟਾਲੇ ’ਚ 3 ਮੁੱਖ ਮੁਲਜ਼ਮ ਗ੍ਰਿਫ਼ਤਾਰ
Sunday, Jul 06, 2025 - 08:43 AM (IST)

ਲੁਧਿਆਣਾ (ਸੇਠੀ) : ਕੇਂਦਰੀ ਜੀ. ਐੱਸ. ਟੀ. ਕਮਿਸ਼ਨਰੇਟ ਲੁਧਿਆਣਾ ਨੇ ਜੀ. ਐੱਸ. ਟੀ. ਧੋਖਾਦੇਹੀ ’ਤੇ ਕਾਰਵਾਈ ਕਰਦੇ ਹੋਏ 127.91 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਨਾਲ ਸਬੰਧਤ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਦੇ ਵੇਰਵੇ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ 4 ਜੂਨ ਨੂੰ ਰਜਤ ਵਾਸਨ (32) ਦੀ ਪਹਿਲਾਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਸੀ. ਜੀ. ਐੱਸ. ਟੀ. ਦੀ ਚੋਰੀ ਰੋਕੂ ਵਿੰਗ ਨੇ ਹੁਣ 3 ਜੁਲਾਈ ਨੂੰ ਇਕ ਦਿਨ ਦੀ ਕਾਰਵਾਈ ’ਚ ਤਿੰਨ ਹੋਰ ਮੁਲਜ਼ਮਾਂ ਛੇ ਫਰਮਾਂ ਦੇ ਮਾਲਕਾਂ ਅਤੇ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਚਾਰ ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ ਪਾਇਆ ਕਾਬੂ
ਜਾਂਚ ਤੋਂ ਪਤਾ ਲੱਗਾ ਹੈ ਕਿ ਰਜਤ ਵਾਸਨ ਮੈਸਰਜ਼ ਨਈ ਵਾਸਨ ਇਲੈਕਟ੍ਰਿਕ ਕੰਪਨੀ ਅਤੇ ਮੈਸਰਜ਼ ਸ਼ਿਵਾ ਐਂਟਰਪ੍ਰਾਈਜ਼ਿਜ਼ ਦੇ ਮਾਲਕ ਅਤੇ ਸੰਚਾਲਕ ਸਨ, ਦੀਪਕ ਗੋਇਲ ਮੈਸਰਜ਼ ਗੋਇਲ ਇਲੈਕਟ੍ਰਿਕ ਕੰਪਨੀ ਦੇ ਮਾਲਕ ਸਨ, ਦੀਪਕ ਸ਼ਰਮਾ ਮੈਸਰਜ਼ ਸੱਤਯਮ ਇਲੈਕਟ੍ਰੋ ਟ੍ਰੇਡਰਜ਼ ਦੇ ਮਾਲਕ ਸਨ, ਜਦੋਂ ਕਿ ਦੀਪਾਂਸ਼ੂ ਆਨੰਦ ਮੈਸਰਜ਼ ਗੌਰੀ ਸ਼ੰਕਰ ਮੈਟਲ ਇੰਡਸਟਰੀਜ਼ ਅਤੇ ਮੈਸਰਜ਼ ਸ਼ਿਵਾਂਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਅਤੇ ਸੰਚਾਲਕ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਫਰਮਾਂ ਰਾਹੀਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕੀਤਾ ਜਾ ਰਿਹਾ ਸੀ। ਇਨ੍ਹਾਂ ਵਿਅਕਤੀਆਂ ਨੇ ਛੇ ਜਾਅਲੀ ਫਰਮਾਂ ਰਾਹੀਂ ਸਾਮਾਨ ਦੀ ਅਸਲ ਸਪਲਾਈ ਤੋਂ ਬਿਨਾਂ ਜਾਅਲੀ ਬਿੱਲ ਜਾਰੀ ਕਰਨ ਦੀ ਇਕ ਯੋਜਨਾ ਬਣਾਈ। ਇਸ ਘਪਲੇ ਨੇ ਲੱਗਭਗ 22.99 ਕਰੋੜ ਰੁਪਏ ਦੇ ਜਾਅਲੀ ਆਈ. ਟੀ. ਸੀ. ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਸ ਕਰਨ ਅਤੇ ਵਰਤਣ ’ਚ ਮਦਦ ਕੀਤੀ, ਜਿਸ ਨਾਲ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋਇਆ।
ਇਹ ਕਾਰਵਾਈ ਟੈਕਸ ਚੋਰੀ ਦਾ ਮੁਕਾਬਲਾ ਕਰਨ ਅਤੇ ਜਨਤਕ ਮਾਲੀਏ ਦੀ ਰੱਖਿਆ ਲਈ ਸੀ. ਜੀ. ਐੱਸ. ਟੀ. ਵਿਭਾਗ ਦੀ ਅਟੱਲ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਇਸ ਘਪਲੇ ’ਚ ਸ਼ਾਮਲ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8