ਕੈਨੇਡਾ ਭੇਜਣ ਦੇ ਨਾਂ ''ਤੇ 3 ਲੱਖ ਦੀ ਠੱਗੀ

06/20/2019 1:07:42 AM

ਚੰਡੀਗੜ੍ਹ (ਸੁਸ਼ੀਲ)— ਕੈਨੇਡਾ ਭੇਜਣ ਦੇ ਨਾਂ 'ਤੇ ਸੈਕਟਰ-37 ਸਥਿਤ ਵਿਕਟੋਰੀਆ ਸਕਸੈੱਸ ਓਵਰਸੀਜ਼ ਕੰਪਨੀ ਦੇ ਅਧਿਕਾਰੀ ਨੇ ਮੋਹਾਲੀ ਦੇ ਨੌਜਵਾਨ ਨਾਲ 3, 23, 700 ਰੁਪਏ ਦੀ ਠੱਗੀ ਮਾਰ ਲਈ। ਕੰਪਨੀ ਦੇ ਅਧਿਕਾਰੀ ਨੇ ਨੌਜਵਾਨ ਨੂੰ ਚੈੱਕ ਦਿੱਤਾ ਤਾਂ ਉਹ ਬਾਊਂਸ ਹੋ ਗਿਆ। ਮੋਹਾਲੀ ਨਿਵਾਸੀ ਪਰਮਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਪਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਵਿਕਟੋਰੀਆ ਸਕਸੈੱਸ ਓਵਰਸੀਜ਼ ਕੰਪਨੀ ਦੇ ਰਾਜਵਿੰਦਰ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।

ਮੋਹਾਲੀ ਨਿਵਾਸੀ ਪਰਮਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕੈਨੇਡਾ ਜਾਣ ਲਈ ਉਪਰੋਕਤ ਕੰਪਨੀ ਨਾਲ ਸੰਪਰਕ ਕੀਤਾ ਸੀ। ਕੰਪਨੀ ਦੇ ਅਧਿਕਾਰੀ ਰਾਜਵਿੰਦਰ ਸਿੰਘ ਨੇ ਉਸ ਨੂੰ ਕੈਨੇਡਾ ਭੇਜਣ ਲਈ ਸਾਢੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਰਾਜਵਿੰਦਰ ਸਿੰਘ ਨੂੰ 3, 23,700 ਰੁਪਏ ਦੇ ਦਿੱਤੇ ਅਤੇ ਵੀਜ਼ਾ ਲਾਉਣ ਦਾ ਇੰਤਜ਼ਾਰ ਕਰਨ ਲੱਗਾ। ਕਈ ਮਹੀਨਿਆਂ ਤਕ ਰਾਜਵਿੰਦਰ ਸਿੰਘ ਨੇ ਪਰਮਿੰਦਰ ਦਾ ਵੀਜ਼ਾ ਨਹੀਂ ਲਗਵਾਇਆ। ਉਸ ਨੇ ਰਾਜਵਿੰਦਰ ਸਿੰਘ ਨਾਲ ਸੰਪਰਕ ਕੀਤਾ। ਨਵੰਬਰ-2018 'ਚ ਰਾਜਵਿੰਦਰ ਸਿੰਘ ਨੇ 1 ਲੱਖ 30 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ। ਜਦੋਂ ਉਸ ਨੇ ਚੈੱਕ ਬੈਂਕ 'ਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਪਰਮਿੰਦਰ 'ਤੇ ਮਾਮਲਾ ਦਰਜ ਕਰ ਲਿਆ।


Baljit Singh

Content Editor

Related News