ਸ਼ਰਾਬ ਸਣੇ 3 ਗ੍ਰਿਫਤਾਰ , 1 ਫਰਾਰ

02/13/2018 3:59:03 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਡੀ. ਐੱਸ. ਪੀ. ਰਾਜੇਸ਼ ਛਿੱਬਰ ਦੀ ਅਗਵਾਈ 'ਚ ਐਕਸਾਈਜ਼ ਸੈੱਲ ਦੇ ਹੌਲਦਾਰ ਅਮਰੀਕ ਸਿੰਘ ਨੇ ਮੇਨ ਰੋਡ ਮਾਨਸਾ ਬਰਨਾਲਾ ਟੀ-ਪੁਆਇੰਟ ਜੰਗਿਆਣਾ ਰੋਡ ਹੰਡਿਆਇਆ 'ਚ ਨਾਕਾਬੰਦੀ ਦੌਰਾਨ ਮਾਨਸਾ ਵੱਲੋਂ ਆਉਂਦੀ ਇਕ ਸਕੂਟਰੀ ਸਵਾਰ ਮਿੱਠੂ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ ਚੈੱਕ ਕਰਨ 'ਤੇ 72 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਬਰਾਮਦ ਕੀਤੀ। ਮੁਲਜ਼ਮ ਨੂੰ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ। ਤਫਤੀਸ਼ ਦੌਰਾਨ ਮਿੱਠੂ ਸਿੰਘ ਨੇ ਮੰਨਿਆ ਕਿ ਉਸ ਨੇ ਇਹ ਸਕੂਟਰੀ ਬਸੰਤ ਵਾਲੇ ਦਿਨ ਖਰੀਦੀ ਸੀ। 10-15 ਦਿਨਾਂ ਤੋਂ ਨਾਜਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹੰਡਿਆਇਆ ਨਾਲ ਮਿਲ ਕੇ ਆਪਣੀ-ਆਪਣੀ ਸਕੂਟਰੀ 'ਤੇ ਸ਼ਰਾਬ ਵੇਚਦੇ ਸਨ।  ਇਸੇ ਤਰ੍ਹਾਂ ਐਕਸਾਈਜ਼ ਸੈੱਲ ਦੇ ਹੌਲਦਾਰ ਕੁਲਵੰਤ ਸਿੰਘ ਨੇ ਧੌਲਾ ਲਿੰਕ ਰੋਡ ਨੇੜੇ ਟੀ-ਪੁਆਇੰਟ ਚੂੰਘਾਂ ਹੰਡਿਆਇਆ 'ਚ ਨਾਕਾਬੰਦੀ ਦੌਰਾਨ ਧੌਲਾ ਵੱਲੋਂ ਆ ਰਹੀ ਇਕ ਕਾਲੇ ਰੰਗ ਦੀ ਸਕੂਟਰੀ ਨੂੰ ਚੈੱਕ ਕਰਨ 'ਤੇ ਉਸ 'ਤੇ ਸਵਾਰ ਨਾਜਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ 72 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕਰ ਕੇ ਥਾਣਾ ਸਦਰ 'ਚ ਕੇਸ ਦਰਜ ਕਰਵਾਇਆ।
ਭਵਾਨੀਗੜ੍ਹ ,  (ਵਿਕਾਸ)—ਪੁਲਸ ਨੇ 2 ਵਿਅਕਤੀਆਂ ਕੋਲੋਂ ਸ਼ਰਾਬ ਬਰਾਮਦ ਕਰ ਕੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਕਾਲਾਝਾੜ (ਚੰਨੋ) ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਾਜਵੰਤ ਕੁਮਾਰ ਨੇ ਪਿੰਡ ਮੁਨਸ਼ੀਵਾਲਾ ਵਿਖੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਕਰਨੈਲ ਸਿੰਘ ਉਰਫ ਕਰਤਾਰਾ ਪੁੱਤਰ ਦੇਵ ਸਿੰਘ ਤੇ ਜੱਗੂ ਸਿੰਘ ਪੁੱਤਰ ਕਰਨੈਲ ਸਿੰਘ ਉਰਫ ਕਰਤਾਰਾ ਦੋਵੇਂ ਵਾਸੀ ਪਿੰਡ ਅਚਰਾਲ ਖੁਰਦ ਥਾਣਾ ਸਦਰ ਸਮਾਣਾ ਤੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਕਰਨੈਲ ਸਿੰਘ ਨੂੰ ਕਾਬੂ ਕਰ ਲਿਆ ਜਦੋਂਕਿ ਜੱਗੂ ਸਿੰਘ ਹਨੇਰੇ ਦਾ ਲਾਹਾ ਲੈਂਦਿਆਂ ਪੁਲਸ ਨੂੰ ਚਕਮਾ ਦੇ ਕੇ  ਫਰਾਰ ਹੋ ਗਿਆ।


Related News