ਟਰੱਕ ਦੀ ਲਪੇਟ ''ਚ ਆਉਣ ਕਾਰਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 1 ਜ਼ਖਮੀ

Thursday, Jul 04, 2024 - 08:27 PM (IST)

ਟਰੱਕ ਦੀ ਲਪੇਟ ''ਚ ਆਉਣ ਕਾਰਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 1 ਜ਼ਖਮੀ

ਨੈਸ਼ਨਲ ਡੈਸਕ : ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਅਰਬਾੜੀ ਥਾਣਾ ਖੇਤਰ ਵਿਚ ਵੀਰਵਾਰ ਨੂੰ ਟਰੱਕ ਦੀ ਲਪੇਟ ਵਿਚ ਆਉਣ ਨਾਲ ਇੱਕੋ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਸਿੰਹੀਆ ਕੁਲਾਮਨੀ ਪਿੰਡ ਵਾਸੀ ਨੂਰ ਜਮਾਲ ਉਸ ਦੀ ਪਤਨੀ ਨਾਹਿਦਾ ਬੇਗਮ (25) ਸਾਲੀ ਸਬੀਨਾਜ਼ (21) ਅਤੇ ਇਕ ਸਾਲ ਦੀ ਬੱਚੀ ਨੂੰ ਲੈ ਕੇ ਸਕੂਟੀ ਤੋਂ ਆਪਣੇ ਰਿਸ਼ਤੇਦਾਰ ਦੇ ਇੱਥੇ ਜਾ ਰਿਹਾ ਸੀ। ਇਸ ਦੌਰਾਨ ਕਿਸ਼ਨਗੰਜ-ਠਾਕੁਰਗੰਜ ਮਾਰਗ 'ਤੇ ਧੋਮਾਨੀਆ ਦੇ ਨਜ਼ਦੀਕ ਟਰੱਕ ਨੇ ਸਕੂਟੀ ਵਿਚ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਹੇਮੰਤ ਸੋਰੇਨ ਤੀਜੀ ਵਾਰ ਬਣੇ ਝਾਰਖੰਡ ਦੇ CM, ਜੇਲ੍ਹ 'ਚੋਂ ਰਿਹਾਈ ਤੋਂ ਬਾਅਦ ਚੁੱਕੀ ਸਹੁੰ

ਇਸ ਹਾਦਸੇ 'ਚ ਨਾਹਿਦਾ ਬੇਗਮ, ਸਬੀਨਾਜ਼ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਨੂਰ ਜਮਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਫਰਾਰ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਜ਼ਖਮੀ ਨੂੰ ਕਿਸ਼ਨਗੰਜ ਦੇ ਸਦਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DILSHER

Content Editor

Related News