ਪਾਣੀ ਭਰਨ ਕਾਰਨ 1 ਘੰਟਾ ਬੰਦ ਰਹੀ ਸੀ ਰੇਲਾਂ ਦੀ ਆਵਾਜਾਈ, ਹੁਣ ਟਰੈਕ ਨੂੰ ਚੁੱਕਿਆ ਗਿਆ ਉਪਰ

Thursday, Jul 04, 2024 - 02:33 AM (IST)

ਜਲੰਧਰ (ਪੁਨੀਤ)– ਪਿਛਲੇ ਦਿਨੀਂ ਮੀਂਹ ਤੋਂ ਬਾਅਦ ਪਲੇਟਫਾਰਮ-1 ’ਤੇ ਪਾਣੀ ਭਰ ਗਿਆ ਸੀ, ਜਿਸ ਕਾਰਨ ਗੱਡੀਆਂ ਨੂੰ ਸਿਗਨਲ ਦੇਣ ਵਾਲਾ ਸਰਕਟ ਫੇਲ੍ਹ ਹੋ ਗਿਆ ਸੀ ਅਤੇ ਟਰੇਨਾਂ ਨੂੰ ਲੰਘਾਉਣ ਵਿਚ ਕਾਫੀ ਦਿੱਕਤਾਂ ਪੇਸ਼ ਆਈਆਂ ਸਨ। ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਸਿਟੀ ਸਟੇਸ਼ਨ ’ਤੇ ਪਲੇਟਫਾਰਮ-1 ਨੂੰ ਇਕ ਘੰਟੇ ਲਈ ਬੰਦ ਰੱਖਿਆ ਗਿਆ। ਇਸ ਕਾਰਨ ਗੱਡੀਆਂ ਦੀ ਆਵਾਜਾਈ ਪਲੇਟਫਾਰਮ ਨੰਬਰ 2 ਰਾਹੀਂ ਹੋਈ।

ਦੱਸਿਆ ਜਾ ਰਿਹਾ ਹੈ ਕਿ ਮੀਂਹ ਤੋਂ ਬਾਅਦ ਟਰੈਕ ’ਤੇ ਪਾਣੀ ਭਰਨ ਦੀ ਸਮੱਸਿਆ ਪੇਸ਼ ਆਈ ਸੀ। ਅਧਿਕਾਰੀਆਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਪਲੇਟਫਾਰਮ-1 ਨੂੰ ਬੰਦ ਕਰਨ ਤੋਂ ਬਾਅਦ ਟਰੈਕ ਨੂੰ ਉੱਪਰ ਚੁੱਕਣ ਦਾ ਕੰਮ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਟਰੈਕ ਨੂੰ ਕੁਝ ਇੰਚ ਤਕ ਉੱਪਰ ਚੁੱਕਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਟਰੈਕ ਚੁੱਕਣ ਤੋਂ ਬਾਅਦ ਪਾਣੀ ਭਰਨ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ

ਦੁਪਹਿਰ 1 ਵਜੇ ਦੇ ਲੱਗਭਗ ਪਲੇਟਫਾਰਮ-1 ’ਤੇ ਆਵਾਜਾਈ ਰੋਕਣ ਤੋਂ ਬਾਅਦ ਸ਼ਾਨ-ਏ-ਪੰਜਾਬ ਵਰਗੀਆਂ ਟਰੇਨਾਂ ਨੂੰ ਪਲੇਟਫਾਰਮ-2 ’ਤੇ ਭੇਜਿਆ ਗਿਆ। ਅੰਮ੍ਰਿਤਸਰ ਵੱਲ ਜਾਣ ਵਾਲੀਆਂ ਸਾਰੀਆਂ ਟਰੇਨਾਂ ਪਲੇਟਫਾਰਮ-1 ’ਤੇ ਰੁਕਦੀਆਂ ਹਨ, ਜਿਸ ਕਾਰਨ ਜਲੰਧਰ ਉਤਰਨ ਵਾਲੇ ਯਾਤਰੀ ਆਰਾਮ ਨਾਲ ਸਟੇਸ਼ਨ ਦੇ ਬਾਹਰ ਨਿਕਲ ਜਾਂਦੇ ਹਨ। ਲੱਗਭਗ ਇਕ ਘੰਟੇ ਤਕ ਪਲੇਟਫਾਰਮ-1 ’ਤੇ ਗੱਡੀਆਂ ਦੀ ਆਵਾਜਾਈ ਬੰਦ ਰਹਿਣ ਕਾਰਨ ਯਾਤਰੀਆਂ ਨੂੰ ਪੌੜੀਆਂ ਰਾਹੀਂ ਪਲੇਟਫਾਰਮ-2 ਤੋਂ ਪਲੇਟਫਾਰਮ-1 ’ਤੇ ਆਉਣਾ ਪਿਆ ਜੋ ਕਿ ਦਿੱਕਤਾਂ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ- ਹੈਰਾਨੀਜਨਕ : ਔਰਤ ਦੇ ਪੇਟ 'ਚ ਹੋਇਆ ਦਰਦ, ਅਲਟ੍ਰਾਸਾਊਂਡ ਸਕੈਨਿੰਗ ਨੇ ਉਡਾਏ ਸਭ ਦੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News