ਸ਼ਰਾਬ ਸਮੱਗਲਿੰਗ ਰੈਕਟ 'ਚ ਫੜੀ ਗਈ ਮਹਿਲਾ ਕਾਂਸਟੇਬਲ, ਗੁਜਰਾਤ CID 'ਚ ਸੀ ਤਾਇਨਾਤ
Thursday, Jul 04, 2024 - 03:57 AM (IST)
ਨੈਸ਼ਨਲ ਡੈਸਕ : ਗੁਜਰਾਤ ਦੇ ਕੱਛ ਵਿਚ ਸ਼ਰਾਬ ਸਮੱਗਲਿੰਗ ਦੇ ਦੋਸ਼ ਵਿਚ ਇਕ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਕਾਂਸਟੇਬਲ ਨੂੰ ਉਸੇ ਗੱਡੀ ਵਿਚ ਫੜਿਆ ਗਿਆ, ਜਿਸ ਵਿਚ ਸਮੱਗਲਰ ਸ਼ਰਾਬ ਲੈ ਕੇ ਭੱਜ ਰਹੇ ਸਨ। ਮਹਿਲਾ ਕਾਂਸਟੇਬਲ ਪੂਰਬੀ ਕੱਛ ਦੀ CID ਸ਼ਾਖਾ ਵਿਚ ਤਾਇਨਾਤ ਸੀ ਅਤੇ ਉਸ ਦਾ ਨਾਂ ਨੀਤਾ ਚੌਧਰੀ ਹੈ। ਕੱਛ ਦੇ ਭਚਾਊ ਦੇ ਨਜ਼ਦੀਕ ਇਕ ਸਫੈਦ ਰੰਗ ਦੀ ਥਾਰ ਕਾਰ ਵਿਚ ਇਹ ਲੋਕ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਸਨ।
ਇਹ ਵੀ ਪੜ੍ਹੋ : ਮੈਡਮ ਲੈ ਰਹੀ ਸੀ ਕਲਾਸ, ਅਚਾਨਕ ਬਾਥਰੂਮ 'ਚ ਗੂੰਜੀਆਂ ਕਿਲਕਾਰੀਆਂ, ਸਕੂਲ 'ਚ ਪਈਆਂ ਭਾਜੜਾਂ
ਗੁਜਰਾਤ ਵਿਚ ਇਕ ਮਹਿਲਾ ਪੁਲਸ ਮੁਲਾਜ਼ਮ ਸ਼ਰਾਬ ਸਮੱਗਲਿੰਗ ਦੇ ਮਾਮਲੇ ਵਿਚ ਫੜੀ ਗਈ ਹੈ। ਮੁਲਜ਼ਮ ਮਹਿਲਾ ਪੁਲਸ ਮੁਲਾਜ਼ਮ ਗੁਜਰਾਤ ਸੀਆਈਡੀ ਵਿਚ ਤਾਇਨਾਤ ਸੀ। ਰਿਪੋਰਟ ਮੁਕਾਬਕ, ਜਦੋਂ ਪੁਲਸ ਨੇ ਸਮੱਗਲਿੰਗ ਦੇ ਮਾਮਲੇ ਵਿਚ ਇਕ ਗੱਡੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਸਵਾਰ ਸਮੱਗਲਿੰਗ ਦੇ ਮੁਲਜ਼ਮ ਅਤੇ ਮਹਿਲਾ ਕਾਂਸਟੇਬਲ ਨੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਦਰੜ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e