ਸਕੂਲ ਬੱਸ ਹੋਈ ਬੇਕਾਬੂ, 3 ਵਾਹਨਾਂ ਨੂੰ ਮਾਰੀ ਟੱਕਰ, ਸਵਾਰ ਸਨ 40 ਬੱਚੇ

07/04/2024 4:33:39 PM

ਹਿਸਾਰ- ਹਿਸਾਰ-ਦਿੱਲੀ ਨੈਸ਼ਨਲ ਹਾਈਵੇਅ ਨੰਬਰ-9 'ਤੇ ਸਕੂਲ ਬੱਸ ਦੀ ਵਾਹਨਾਂ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੀਂਹ 'ਚ ਸਕੂਲ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਸਕੂਲ ਬੱਸ ਨੇ ਪਹਿਲਾਂ ਦੋ ਤੋਂ ਤਿੰਨ ਵਾਹਨਾਂ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੇ ਸਮੇਂ ਬੱਸ ਵਿਚ 40 ਸਕੂਲੀ ਬੱਚੇ ਸਵਾਰ ਸਨ।

PunjabKesari

ਭੀੜ ਨੇ ਡਰਾਈਵਰ ਨੂੰ ਮੌਕੇ 'ਤੇ ਹੀ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਇਹ ਹਾਦਸਾ ਨੈਸ਼ਨਲ ਹਾਈਵੇ 'ਤੇ ਪਿੰਡ ਮੱਯੜ ਨੇੜੇ ਵਾਪਰਿਆ। ਬੱਚਿਆਂ ਨੂੰ ਕਿਸੇ ਹੋਰ ਗੱਡੀ ਵਿਚ ਸਕੂਲ ਭੇਜ ਦਿੱਤਾ ਗਿਆ ਹੈ। ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਾਈਵੇਟ ਸਕੂਲਾਂ ਦੀ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ। ਸਕੂਲੀ ਬੱਸਾਂ ਦੀ ਫਿਟਨੈਸ 'ਤੇ ਵੀ ਸਵਾਲ ਉਠਾਏ ਗਏ ਹਨ। ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਸਕੂਲ ਦੇ ਟਰਾਂਸਪੋਰਟ ਇੰਚਾਰਜ ਬਲਵੰਤ ਦਾ ਕਹਿਣਾ ਹੈ ਕਿ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ। ਬੱਸ ਦੇ ਬ੍ਰੇਕ ਫੇਲ ਹੋ ਗਏ ਸਨ। ਇਹ ਬੱਸ HAU ਦੇ ਗੇਟ ਨੰਬਰ 4 ਅਤੇ ਮੇਨ ਰੋਡ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀ ਹੈ। ਮੀਂਹ ਵਿਚ ਬੱਸ ਦੀ ਅਚਾਨਕ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। 


Tanu

Content Editor

Related News