ਮੌਸਮ ਵਿਭਾਗ ਵਲੋਂ ਅਗਲੇ 3 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ, ਸੋਚ-ਸਮਝ ਕੇ ਨਿਕਲੋ ਘਰੋਂ

07/04/2024 10:40:43 AM

ਚੰਡੀਗੜ੍ਹ (ਸ਼ੀਨਾ) : ਮਾਨਸੂਨ ਦੇ ਮੱਦੇਨਜ਼ਰ ਸਿਟੀ ਬਿਊਟੀਫੁਲ ਦੇ ਲੋਕਾਂ ਲਈ ਚੰਡੀਗੜ੍ਹ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕਰਦੇ ਹੋਏ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਈ. ਐੱਮ. ਦੇ ਡਾਇਰੈਕਟਰ ਏ. ਕੇ. ਸਿੰਘ ਨੇ ਕਿਹਾ ਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਹੋ ਸਕਦਾ ਹੈ। ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਭਗ 1.7 ਡਿਗਰੀ ਵੱਧ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਪੰਜਾਬ, ਹਰਿਆਣਾ ਚੰਡੀਗੜ੍ਹ 'ਚ ਮੀਂਹ ਨਾਲ ਮੌਸਮ ਵਿੱਚ ਬਹੁਤ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਘਰਵਾਲੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਖੋਹਿਆ ਆਪਾ, ਕੀਤਾ ਬੇਰਹਿਮੀ ਨਾਲ ਕਤਲ

ਇਸ ਦੇ ਨਾਲ ਹੀ ਨੋਰਥ ਜ਼ੋਨ ਤੇ ਵੈਸਟ ਜ਼ੋਨ 'ਚ ਭਾਰੀ ਬਰਸਾਤ ਹੋ ਰਹੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ 6 ਤੋਂ 7 ਦਿਨ ਲਗਾਤਾਰ ਮੀਂਹ ਪਵੇਗਾ ਅਤੇ ਕੁਝ ਥਾਵਾਂ 'ਤੇ ਰੁਕ-ਰੁਕ ਕੇ ਬਰਸਾਤ ਹੋਵੇਗੀ। ਹਰਿਆਣਾ 'ਚ ਪਹਿਲਾਂ ਹੀ ਓਰੇਂਜ ਅਲਰਟ ਦੇ ਦਿੱਤਾ ਗਿਆ ਹੈ, ਹਰਿਆਣਾ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ 'ਚ ਵੀ ਅਗਲੇ ਪੰਜ ਦਿਨਾਂ ਤੱਕ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਪੰਜਾਬ 'ਚ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿਛਲੇ ਸਾਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਛਲੇ ਸਾਲ 8, 9 ਤੇ 10 ਜੁਲਾਈ ਨੂੰ ਭਾਰੀ ਬਰਸਾਤ ਦੇ ਹੋਣ ਕਰਕੇ ਚੰਡੀਗੜ੍ਹ ਸ਼ਹਿਰ ਪਾਣੀ ਨਾਲ ਭਰ ਗਿਆ ਸੀ, ਜਿਸ ਦਾ ਕਾਰਨ ਪ੍ਰਸ਼ਾਸਨ ਵੱਲੋਂ ਕੀਤੀ ਅਣਗਹਿਲੀ ਸੀ, ਜਿਸ ਕਰਕੇ ਸ਼ਹਿਰ ਫਲੱਡ ਵਰਗੀ ਸਥਿਤੀ ਬਣ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਇਸ ਸਕੀਮ ਤਹਿਤ Apply ਕਰਨ ਦਾ ਮਿਲਿਆ ਇਕ ਹੋਰ ਮੌਕਾ (ਵੀਡੀਓ)
ਹਾਲਾਂਕਿ ਇਸ ਸਾਲ ਮਾਨਸੂਨ 'ਚ ਸਮੇਂ-ਸਮੇਂ ਆਉਣ ਵਾਲੀ ਤਬਦੀਲੀ ਦੀ ਸਥਿਤੀ 'ਤੇ ਜਾਣਕਾਰੀ 3-4 ਦਿਨ ਪਹਿਲਾਂ ਮੌਸਮ ਵਿਭਾਗ ਵੈੱਬਸਾਈਟ, ਐਪਲੀਕੇਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੇ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਪਹਿਲਾ ਹੀ ਇਸ ਬਾਰੇ ਸਾਵਧਾਨ ਕੀਤਾ ਜਾ ਸਕੇ। ਇਸ ਸਾਲ ਵੀ ਮਾਨਸੂਨ ਦੀ ਸਥਿਤੀ ਬਹੁਤ ਚੰਗੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਸਤੰਬਰ ਮਹੀਨੇ ਤੱਕ ਮਾਨਸੂਨ ਰਹੇਗਾ। ਸ਼ਹਿਰ 'ਚ ਬੀਤੇ ਦਿਨ 23.9 ਮਿਲੀਮੀਟਰ ਮੀਂਹ ਪੈਣ ਨਾਲ ਚੰਡੀਗੜ੍ਹ ਦੇ ਡੀ. ਸੀ. ਵਿਨੈ ਪ੍ਰਤਾਪ ਸਿੰਘ ਨੇ ਪਹਿਲਾਂ ਹੀ ਸੁਖਨਾ ਚੋਅ, ਪਟਿਆਲਾ ਕੀ ਰਾਓ ਅਤੇ ਐੱਨ ਚੋਅ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਲੋਕਾਂ ਦੇ ਇਨ੍ਹਾਂ ਨਦੀਆਂ-ਨਾਲਿਆਂ ਦੇ ਅੰਦਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਨਦੀ ਨਾਲਿਆਂ ਦੇ ਆਲੇ-ਦੁਆਲੇ ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਵਿਚ 315 ਆਪਦਾ ਮੈਂਬਰ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸ਼ਨਗੜ੍ਹ, ਬਾਪੂਧਾਮ, ਸਨਅਤੀ ਖੇਤਰ, ਧਨਾਸ ਅਤੇ ਖੁੱਡਾ ਲਾਹੌਰਾ ਵਿੱਚ ਜਲ ਮਾਰਗਾਂ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਦੇ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਰਾਜੀਵ ਵਰਮਾ ਦੀ ਤਰਫੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


Babita

Content Editor

Related News