ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਲੱਖ ਦੀ ਨਕਦੀ ਲੈ ਕੇ ਨੌਜਵਾਨ ਫਰਾਰ

Thursday, Jul 04, 2024 - 04:37 PM (IST)

ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਲੱਖ ਦੀ ਨਕਦੀ ਲੈ ਕੇ ਨੌਜਵਾਨ ਫਰਾਰ

ਕਪੂਰਥਲਾ (ਮਹਾਜਨ)-ਥਾਣਾ ਸਿਟੀ ਅਧੀਨ ਪੈਂਦੇ ਸ਼ਹਿਰ ਦੇ ਸੁੰਦਰ ਨਗਰ ਮੁਹੱਲੇ ਤੋਂ ਇਕ ਨਾਬਾਲਗ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਮਾਮਲੇ ਵਿਚ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੁੰਦਰ ਨਗਰ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਹੈ। ਵੱਡੀ ਲੜਕੀ ਸੁਨੀਤਾ (ਕਾਲਪਨਿਕ ਨਾਮ) ਦੀ ਉਮਰ ਕਰੀਬ 17 ਸਾਲ ਹੈ ਤੇ ਉਹ ਕਪੂਰਥਲਾ ਦੇ ਇਕ ਪ੍ਰਾਈਵੇਟ ਸਕੂਲ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਹੈ। 26 ਜੂਨ ਨੂੰ ਉਸ ਨੇ ਧਾਰਮਿਕ ਸਥਾਨ ’ਤੇ ਪਈ ਗੋਲਕ ਨੂੰ ਖੋਲ੍ਹਿਆ ਅਤੇ ਉਸ ’ਚੋਂ ਕਰੀਬ 1 ਲੱਖ ਰੁਪਏ ਗਿਣ ਕੇ ਘਰ ਦੀ ਅਲਮਾਰੀ ’ਚ ਰੱਖ ਲਏ, ਜਿਸ ਦੀ ਵਰਤੋਂ 3 ਜੁਲਾਈ ਨੂੰ ਹੋਣ ਵਾਲੇ ਧਾਰਮਿਕ ਮੇਲੇ ’ਚ ਕੀਤੀ ਜਾਣੀ ਸੀ।

ਲੜਕੀ ਦੇ ਪਿਤਾ ਨੇ ਦੱਸਿਆ ਕਿ 1 ਜੁਲਾਈ ਦੀ ਰਾਤ ਨੂੰ ਉਹ ਪਰਿਵਾਰ ਸਮੇਤ ਘਰ ਵਿਚ ਸੁੱਤਾ ਪਿਆ ਸੀ। ਰਾਤ ਕਰੀਬ 2 ਵਜੇ ਅਚਾਨਕ ਉਹ ਜਾਗਿਆ ਤਾਂ ਦੇਖਿਆ ਕਿ ਉਸ ਦੇ ਘਰ ਦਾ ਬਾਹਰਲਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਉਹ ਬੱਚਿਆਂ ਦੇ ਬੈੱਡ ਵੱਲ ਗਿਆ ਤਾਂ ਦੇਖਿਆ ਕਿ ਉਸ ਦੀ ਬੇਟੀ ਸੁਨੀਤਾ ਉੱਥੇ ਨਹੀਂ ਸੀ। ਉਸ ਨੇ ਆਪਣੀ ਪਤਨੀ ਨੂੰ ਵੀ ਉਠਾਇਆ ਤੇ ਅਲਮਾਰੀ ’ਚ ਦੇਖਿਆ ਤਾਂ ਪਤਾ ਲੱਗਾ ਕਿ ਅਲਮਾਰੀ ’ਚ ਪਏ ਸੁਨੀਤਾ ਦੇ ਕੱਪੜੇ ਅਤੇ 1 ਲੱਖ ਰੁਪਏ ਗਾਇਬ ਸਨ।

ਇਹ ਵੀ ਪੜ੍ਹੋ- ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਤੌਰ ’ਤੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਮਨਜੋਤ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੇਸਰੀ ਬਾਗ ਹਾਲ ਵਾਸੀ ਗਰੋਵਰ ਕਾਲੋਨੀ 1 ਜੁਲਾਈ ਦੀ ਰਾਤ ਨੂੰ ਉਸ ਦੇ ਘਰ ਆਇਆ ਸੀ ਅਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ। ਇਸਦੇ ਨਾਲ ਹੀ ਅਲਮਾਰੀ ’ਚ ਪਏ 1 ਲੱਖ ਰੁਪਏ ਵੀ ਚੋਰੀ ਕਰ ਲਏ। ਉਸ ਨੇ ਆਪਣੀ ਲੜਕੀ ਤੇ ਮੁਲਜ਼ਮ ਮਨਜੋਤ ਦੀ ਸ਼ਹਿਰ ’ਚ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੇ। ਇਸੇ ਦੌਰਾਨ ਥਾਣਾ ਸਿਟੀ ਕਪੂਰਥਲਾ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਨਾਬਾਲਗ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਜਵਾਨ ਮਨਜੋਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News