ਦਿਲਜੀਤ ਦੋਸਾਂਝ ਚੁੰਮਿਆਂ ਵਾਲੀ ਭਾਬੀ ਦੇ ਹੋਏ ਦੀਵਾਨੇ, ਸਾਂਝੀ ਕੀਤੀ BTS ਵੀਡੀਓ, ਹੱਸ-ਹੱਸ ਹੋ ਜਾਓਗੇ ਦੂਹਰੇ

07/04/2024 4:50:15 PM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜੱਟ ਐਂਡ ਜੂਲੀਅਟ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਨੇ ਫ਼ਿਲਮ ਦੀ ਇੱਕ ਬੀ. ਟੀ. ਐੱਸ. ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਫੈਨਜ਼ ਖੁਸ਼ ਹਨ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਆਪਣੀ ਮਨੋਰੰਜਕ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਤੁਸੀਂ ਦਿਲਜੀਤ ਨੂੰ ਚੁੰਮਿਆਂ ਵਾਲੀ ਭਾਬੀ ਯਾਨੀਕਿ ਰਣਜੀਤ ਕੌਰ ਨਾਲ ਵੇਖ ਸਕਦੇ ਹੋ। ਇਸ ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਫ਼ਿਲਮ ਦੇ ਇੱਕ ਸੀਨ ਦੀ 'ਬੀਟੀਐੱਸ' ਵੀਡੀਓ ਨੂੰ ਵੇਖ ਸਕਦੇ ਹੋ। ਇਸ ਵੀਡੀਓ 'ਚ ਦਿਲਜੀਤ ਦੋਸਾਂਝ ਪੁਲਸ ਵਾਲਿਆਂ ਵਿਚਾਲੇ ਬੈਠ ਕੇ ਇੱਕ ਪ੍ਰੋਗਰਾਮ ਵੇਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਚਾਲੇ ਚੁੰਮਿਆਂ ਵਾਲੀ ਭਾਬੀ ਯਾਨੀਕਿ ਰਣਜੀਤ ਕੌਰ ਦੀ ਡਾਈਲਾਗ ਬੋਲਦੇ ਹੋਏ ਐਂਟਰੀ ਹੋ ਜਾਂਦੀ ਹੈ। ਹਾਲਾਂਕਿ ਪਹਿਲਾਂ ਰਣਜੀਤ ਕੌਰ ਤੋਂ ਡਾਈਲਾਗ ਗ਼ਲਤ ਹੋ ਜਾਂਦਾ ਹੈ ਪਰ ਬਾਅਦ 'ਚ ਉਹ ਇਸ ਨੂੰ ਠੀਕ ਕਰਕੇ ਸੀਨ ਪੂਰਾ ਕਰ ਲੈਂਦੇ ਹਨ। 

ਇਸ ਮਗਰੋਂ ਰਣਜੀਤ ਕੌਰ ਦਿਲਜੀਤ ਦੋਸਾਂਝ ਨਾਲ ਤਸਵੀਰਾਂ ਖਿਚਵਾਉਂਦੀ ਤੇ ਉਨ੍ਹਾਂ ਨਾਲ ਫ਼ਿਲਮਾਂ ਕਰਨ ਬਾਰੇ ਗੱਲਾਂ ਕਰਦੀ ਹੋਈ ਨਜ਼ਰ ਆਈ। ਫੈਨਜ਼ ਨੂੰ ਦਿਲਜੀਤ ਵੱਲੋਂ ਸਾਂਝੀ ਕੀਤੀ ਗਈ ਇਹ 'ਬੀ. ਟੀ. ਐੱਸ' ਵੀਡੀਓ ਕਾਫ਼ੀ ਪਸੰਦ ਆ ਰਹੀ ਹੈ ਅਤੇ ਫੈਨਜ਼ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਦੱਸਣਯੋਗ ਹੈ ਫ਼ਿਲਮ 'ਜੱਟ ਐਂਡ ਜੂਲੀਅਟ 3' ਦਿਲਜੀਤ ਦੋਸਾਂਝ ਨਾਲ ਨੀਰੂ ਬਾਜਵਾ ਦੀ ਜੋੜੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਭਾਰਤ ਤੇ ਪਾਕਿਸਤਾਨ ਸਣੇ ਵਰਲਡ ਵਾਈਡ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News