ਲੁਟੇਰਿਆਂ ਦਾ ਕਹਿਰ, ਹੁਸ਼ਿਆਰਪੁਰ ਰੋਡ ’ਤੇ ਮੋਬਾਈਲ ਸ਼ਾਪ ’ਚ ਕੀਤੀ ਚੋਰੀ, ਹਜ਼ਾਰਾਂ ਦੀ ਨਕਦੀ ਸਣੇ ਮੋਬਾਈਲ ਚੋਰੀ

Friday, Jul 05, 2024 - 01:11 AM (IST)

ਲੁਟੇਰਿਆਂ ਦਾ ਕਹਿਰ, ਹੁਸ਼ਿਆਰਪੁਰ ਰੋਡ ’ਤੇ ਮੋਬਾਈਲ ਸ਼ਾਪ ’ਚ ਕੀਤੀ ਚੋਰੀ, ਹਜ਼ਾਰਾਂ ਦੀ ਨਕਦੀ ਸਣੇ ਮੋਬਾਈਲ ਚੋਰੀ

ਫਗਵਾੜਾ (ਜਲੋਟਾ)- ਫਗਵਾੜਾ ’ਚ ਚੋਰ ਲੁਟੇਰਿਆਂ ਦਾ ਕਹਿਰ ਜਾਰੀ ਹੈ। ਜਾਣਕਾਰੀ ਅਨੁਸਾਰ ਹੁਣ ਲੁਟੇਰਿਆਂ ਨੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਵਧਵਾ ਮੋਬਾਈਲ ਸ਼ਾਪ ’ਚ ਦਾਖਲ ਹੋ ਕੇ ਦੁਕਾਨ ਤੋਂ ਹਜ਼ਾਰਾਂ ਰੁਪਏ ਕੈਸ਼, ਪੁਰਾਣੇ ਅਤੇ ਨਵੇਂ ਮੋਬਾਈਲ ਫੋਨ ਸਮੇਤ ਡੀ.ਵੀ.ਆਰ. ਚੋਰੀ ਕਰ ਲਿਆ ਹੈ।

ਇਸ ਦੌਰਾਨ ਚੋਰਾਂ ਵੱਲੋਂ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਭੰਨਤੋੜ ਕੀਤੀ ਦੱਸੀ ਜਾਂਦੀ ਹੈ। ਦੁਕਾਨ ਦੇ ਮਾਲਕ ਅਮਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 4 ਵਜੇ ਚੌਕੀਦਾਰ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ।

ਜਦੋਂ ਉਹ ਦੁਕਾਨ ਦੇ ਅੰਦਰ ਗਏ ਤਾਂ ਦੇਖਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ, ਨਵੇਂ ਅਤੇ ਪੁਰਾਣੇ ਮੋਬਾਈਲ ਫੋਨ ਚੋਰੀ ਕਰ ਲਏ ਹਨ ਅਤੇ ਸੀ.ਸੀ.ਟੀ.ਵੀ. ਕੈਮਰੇ ਤੋੜ ਕੇ ਡੀ.ਵੀ.ਆਰ. ਵੀ ਚੋਰੀ ਕਰ ਲਿਆ ਹੈ। ਅਮਨ ਕੁਮਾਰ ਨੇ ਦੱਸਿਆ ਕਿ ਚੋਰੀ ਬਾਰੇ ਫਗਵਾੜਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਚੋਰ ਕੌਣ ਸਨ ਅਤੇ ਚੋਰੀ ਕਰਨ ਤੋਂ ਬਾਅਦ ਕਿੱਥੇ ਗਏ ਹਨ, ਇਸ ਨੂੰ ਲੈਕੇ ਸਿਟੀ ਪੁਲਸ ਦੇ ਹੱਥ ਕੁਝ ਖਾਸ ਨਹੀਂ ਲੱਗਾ ਹੈ? ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 


author

Harpreet SIngh

Content Editor

Related News