ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ

Thursday, Jul 04, 2024 - 04:08 PM (IST)

ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ

ਹਰਿਆਣਾ (ਰੱਤੀ)-ਲੜਾਈ ਝਗੜੇ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਲੀਮ (30-31) ਉਰਫ਼ ਜਾਹਰੀ ਪੁੱਤਰ ਬਿੱਟੂ ਵਾਸੀ ਮੁਹੱਲਾ ਪ੍ਰੇਮ ਨਗਰ ਬੋਹੜਾਵਲੀ ਥਾਣਾ ਸਦਰ ਬਟਾਲਾ ਜੋਕਿ ਮੇਘੋਵਾਲ ਥਾਣਾ ਬੁਲੋਵਾਲ ਵਿਖੇ ਵਿਆਹਿਆ ਹੋਇਆ ਹੈ। ਉਹ ਆਪਣੇ ਮਾਮੇ ਬਿੱਲਾ ਪੁੱਤਰ ਦੀਨਾ ਵਾਸੀ ਕੈਲੋਂ ਥਾਣਾ ਹਰਿਆਣਾ ਵਿੱਖੇ ਮਿਲਣ ਲਈ ਆਇਆ ਸੀ, ਜਿੱਥੇ ਬੀਰੁ,ਖਾਨ,ਛਬੂ ਵਾਸੀ ਕੈਲੋਂ ਅਤੇ ਲੱਖੀ ਪਿੰਡ ਬਸੀ ਬਜੀਦ ਨਾਲ ਸ਼ਰਾਬ ਪੀਣ ਦੌਰਾਨ ਕਿਸੇ ਗੱਲ 'ਤੇ ਆਪਸ ਵਿਚ ਤਕਰਾਰ ਹੋ ਗਈ ਅਤੇ ਲੜਾਈ ਹੋ ਗਈ, ਜਿਸ ਦੌਰਾਨ ਉਕਤ ਸਲੀਮ ਦੇ ਸਿਰ ਵਿਚ ਜ਼ਿਆਦਾ ਸੱਟ ਲੱਗ ਗਈ। ਨਸ਼ੇ ਦੀ ਹਾਲਤ ਵਿਚ ਉਹ ਝੁੱਗੀ ਵਿਚ ਹੀ ਸੌਂ ਗਿਆ ਅਤੇ ਸਵੇਰੇ ਜਦੋਂ ਉਸ ਦੇ ਮਾਮੇ ਨੇ ਉਸ ਨੂੰ ਉਠਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਵੱਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਮੋਹਿੰਦਰ ਭਗਤ ਨੂੰ ਤੁਸੀਂ ਵਿਧਾਇਕ ਬਣਾਓ, ਅਸੀਂ ਬਣਾਵਾਂਗੇ ਮੰਤਰੀ : ਭਗਵੰਤ ਮਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News