ਤੜਕਸਾਰ ਵਾਪਰਿਆ ਵੱਡਾ ਹਾਦਸਾ! ਬੇਕਾਬੂ ਹੋ ਕੇ ਪਲਟਿਆ ਟਿੱਪਰ, ਲਪੇਟ 'ਚ ਆਈਆਂ 3 ਗੱਡੀਆਂ
Thursday, Jul 04, 2024 - 08:56 AM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਅੱਡਾ ਖੁੱਡਾ ਨਜ਼ਦੀਕ ਅੱਜ ਸਵੇਰੇ ਤੜਕਸਾਰ ਵਾਪਰੇ ਹਾਦਸੇ ਵਿਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕੁਝ ਸਮੇਂ ਲਈ ਰਾਸ਼ਟਰੀ ਮਾਰਗ ਟਰੈਫਿਕ ਦੀ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ 2 ਟਿੱਪਰਾਂ 'ਚੋਂ ਇਕ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਸਰੇ ਟਿੱਪਰ ਨੂੰ ਆਪਣੀ ਲਪੇਟ ਵਿਚ ਲੈ ਲਿਆ. ਜੋ ਕਿ ਰਾਸ਼ਟਰੀ ਮਾਰਗ 'ਤੇ ਜਾ ਰਹੀ ਇੰਡੀਗੋ ਕਾਰ ਉੱਪਰ ਪਲਟ ਗਿਆ। ਇਨ੍ਹਾਂ ਟਿੱਪਰਾਂ ਵਿਚ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ।
ਇਹ ਖ਼ਬਰ ਵੀ ਪੜ੍ਹੋ - T20 ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤ ਪਰਤੀ ਟੀਮ ਇੰਡੀਆ, ਅੱਜ PM ਮੋਦੀ ਨਾਲ ਮੁਲਾਕਾਤ ਮਗਰੋਂ ਮਿਲਣਗੇ 125 ਕਰੋੜ
ਗਨੀਮਤ ਰਹੀ ਕਿ ਬੱਸ ਵਿਚ ਸਵਾਰ ਸਵਾਰੀਆਂ ਤੇ ਇੰਡੀਗੋ ਕਾਰ ਸਵਾਰਾਂ ਦਾ ਬਚਾਅ ਹੋ ਗਿਆ। ਇਕ ਟਿੱਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਮੌਕੇ 'ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਉੱਥੇ ਹੀ ਰਾਸ਼ਟਰੀ ਮਾਰਗ 'ਤੇ ਟਰੈਫਿਕ ਨੂੰ ਵੀ ਬਹਾਲ ਕਰਾਇਆ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8