27 ਸਾਲਾ ਲੜਕੀ ਨੇ ਕਮਰੇ ’ਚ ਲਿਆ ਫਾਹ, ਮੌਤ

Saturday, Dec 12, 2020 - 10:42 PM (IST)

27 ਸਾਲਾ ਲੜਕੀ ਨੇ ਕਮਰੇ ’ਚ ਲਿਆ ਫਾਹ, ਮੌਤ

ਲੁਧਿਆਣਾ, (ਰਿਸ਼ੀ)- ਜਵੱਦੀ ਇਲਾਕੇ ਵਿਚ ਇਕ 27 ਸਾਲਾ ਲੜਕੀ ਨੇ ਸ਼ਨੀਵਾਰ ਸਵੇਰੇ ਲਗਭਗ 7 ਵਜੇ ਆਪਣੇ ਕਮਰੇ ਵਿਚ ਪੱਖੇ ਨਾਲ ਚੁੰਨੀ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਪਤਾ ਲਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਿਤਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਐੱਸ. ਐੱਚ. ਓ. ਇੰਸ. ਸੁਰਿੰਦਰ ਚੋਪੜਾ ਮੁਤਾਬਕ ਮ੍ਰਿਤਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਰਾਮ ਕਰਣ ਨੇ ਦੱਸਿਆ ਕਿ ਉਸ ਦੀਆਂ 3 ਲੜਕੀਆਂ ਅਤੇ 1 ਲੜਕਾ ਹੈ। ਨੀਤੂ ਸਭ ਤੋਂ ਵੱਡੀ ਸੀ ਅਤੇ ਮਾਡਲ ਟਾਊਨ ਵਿਚ ਇਕ ਪ੍ਰਮੁੱਖ ਹਸਪਤਾਲ ਵਿਚ ਨੌਕਰੀ ਕਰਦੀ ਸੀ। ਪਿਤਾ ਮੁਤਾਬਕ ਸ਼ਨੀਵਾਰ ਸਵੇਰ 6 ਵਜੇ ਉੱਠ ਕੇ ਨੀਤੂ ਨੇ ਪਹਿਲਾਂ ਆਪਣੀ ਮਾਂ ਨੂੰ ਦਵਾਈ ਖੁਆਈ ਅਤੇ ਫਿਰ ਪਿਤਾ ਆਪਣੇ ਕੰਮ ’ਤੇ ਚਲਾ ਗਿਆ। ਲਗਭਗ 7 ਵਜੇ ਜਦੋਂ ਛੋਟੀ ਭੈਣ ਕਮਰੇ ਵਿਚ ਗਈ ਤਾਂ ਨੀਤੂ ਜੀਵਨ ਲੀਲ੍ਹਾ ਖਤਮ ਕਰ ਚੁੱਕੀ ਸੀ। ਪਰਿਵਾਰ ਵਾਲੇ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਮੁਤਾਬਕ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News