ਵਿਦਿਆਰਥੀਆਂ ਲਈ ਬੇਹੱਦ ਖ਼ਾਸ ਹੋ ਸਕਦਾ ਹੈ 2023, ਹੋਵੇਗਾ ‘ਲੱਕੀ’

Sunday, Jan 01, 2023 - 12:54 PM (IST)

ਵਿਦਿਆਰਥੀਆਂ ਲਈ ਬੇਹੱਦ ਖ਼ਾਸ ਹੋ ਸਕਦਾ ਹੈ 2023, ਹੋਵੇਗਾ ‘ਲੱਕੀ’

ਲੁਧਿਆਣਾ (ਵਿੱਕੀ) : ਅੱਜ ਸ਼ੁਰੂ ਹੋਇਆ ਨਵਾਂ ਸਾਲ 2023 ਸਿੱਖਿਆ ਦੇ ਲਿਹਾਜ਼ ਨਾਲ ਵਿਦਿਆਰਥੀਆਂ ਲਈ ਪਿਛਲੇ 3 ਸਾਲ ਦੇ ਮੁਕਾਬਲੇ ਬਿਹਤਰ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜਿੱਥੇ ਇਸ ਵਾਰ ਬੋਰਡ ਐਗਜ਼ਾਮ ਫਰਵਰੀ ’ਚ ਸ਼ੁਰੂ ਹੋਣ ਜਾ ਰਹੇ ਹਨ, ਉੱਥੇ ਇਸ ਦੇ ਨਤੀਜੇ ਵੀ ਮਈ ਦੇ ਤੀਜੇ ਹਫ਼ਤੇ ’ਚ ਆਉਣ ਦੀ ਉਮੀਦ ਹੈ। ਸਾਲ 2020 ਦੇ ਸੈਸ਼ਨ ਤੋਂ ਬਾਅਦ ਇਸ ਵਾਰ ਐਗਜ਼ਾਮ ਫਰਵਰੀ ’ਚ ਸ਼ੁਰੂ ਹੋਣ ਜਾ ਰਹੇ ਹਨ, ਜੋ ਕੋਰੋਨਾ ਕਾਲ ਕਾਰਨ ਪਹਿਲਾਂ ਮਈ ’ਚ ਸ਼ੁਰੂ ਹੋ ਕੇ ਨਤੀਜੇ ਜੁਲਾਈ ਜਾਂ ਅਗਸਤ ’ਚ ਆਉਂਦੇ ਰਹੇ ਸਨ ਪਰ ਇਸ ਵਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੀ ਸਮੇਂ ਸਿਰ ਹੋਣ ਕਾਰਨ ਦੇਸ਼ ’ਚ ਉੱਚ ਸਿੱਖਿਆ ਸੰਸਥਾਵਾਂ ’ਚ ਦਾਖ਼ਲਾ ਪ੍ਰਕਿਰਿਆ ਵੀ ਸਮੇਂ ਸਿਰ ਸ਼ੁਰੂ ਹੋ ਜਾਵੇਗੀ। ਐਤਵਾਰ ਨੂੰ ਛੁੱਟੀ ਵਾਲੇ ਦਿਨ ਸ਼ੁਰੂ ਹੋ ਰਹੇ ਨਵੇਂ ਸਾਲ 2023 ’ਚ ਦੇਸ਼ ’ਚ ਇੰਜੀਨੀਅਰਿੰਗ ਦੀ ਪੜ੍ਹਾਈ ਸਮੇਂ ’ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਜੇ. ਈ. ਈ. ਮੇਨ ਅਤੇ ਇਸ ਤੋਂ ਬਾਅਦ ਆਈ. ਆਈ. ਟੀ. ਗੁਵਾਹਾਟੀ ਵੱਲੋਂ ਜਾਰੀ ਕੀਤੇ ਜੇ. ਈ. ਈ. ਐਡਵਾਂਸਡ ਦੇ ਇਨਫਾਰਮੇਸ਼ਨ ਬੁਲੇਟਿਨ ’ਚ ਦਿੱਤੀ ਜਾਣਕਾਰੀ ਮੁਤਾਬਕ ਪ੍ਰੀਖਿਆਵਾਂ ਸਮੇਂ ਮੁਤਾਬਕ ਹੋਣਗੀਆਂ।

ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਗੈਂਗਸਟਰਾਂ ਵਿਚਾਲੇ ਹੋਈ ਖ਼ੂਨੀ ਝੜਪ

ਇਹ ਰਹੇਗਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ

ਇਸ ਸਾਲ ਜੇ. ਈ. ਈ. ਮੇਨ ਦੇ 2 ਸੈਸ਼ਨ ਜਨਵਰੀ ਅਤੇ ਅਪ੍ਰੈਲ ’ਚ ਅਤੇ ਐਡਵਾਂਸਡ ਪ੍ਰੀਖਿਆ 4 ਜੂਨ, 2023 ਨੂੰ ਸ਼ੁਰੂ ਹੋਵੇਗੀ। ਇਸ ਸਾਲ ਜੇ. ਈ. ਈ. ਮੇਨ ਪ੍ਰੀਖਿਆ ਦਾ ਨਤੀਜਾ 29 ਅਪ੍ਰੈਲ ਤੱਕ ਅਤੇ ਐਡਵਾਂਸਡ ਪ੍ਰੀਖਿਆ ਦਾ ਨਤੀਜਾ 18 ਜੂਨ ਨੂੰ ਜਾਰੀ ਕੀਤਾ ਜਾਵੇਗਾ। 19 ਜੂਨ ਤੋਂ ਆਈ. ਆਈ. ਟੀ., ਐੱਨ. ਆਈ. ਟੀ. ’ਚ ਦਾਖ਼ਲੇ ਲਈ ਜੋਸਾ ਕਾਊਂਸਲਿੰਗ ਸ਼ੁਰੂ ਹੋਵੇਗੀ। ਇਹ ਕਾਊਂਸਲਿੰਗ ਕਈ ਪੜਾਵਾਂ ’ਚ 19 ਜੁਲਾਈ ਤੱਕ ਚੱਲੇਗੀ। ਉਪਰੰਤ ਲਗਭਗ 1 ਅਗਸਤ ਤੋਂ ਆਈ. ਆਈ. ਟੀ., ਐੱਨ. ਆਈ. ਟੀ. ’ਚ ਪਹਿਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ’ਤੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭਰਾਵਾਂ ਦੀ ਚਿੱਟੇ ਨੇ ਲਈ ਜਾਨ

2021 ’ਚ ਦਸੰਬਰ ਤੋਂ 2022 ’ਚ ਨਵੰਬਰ ਤੋਂ ਸ਼ੁਰੂ ਹੋਈ ਪੜ੍ਹਾਈ

ਵਰਣਨਯੋਗ ਹੈ ਕਿ ਬੀਤੇ 3 ਸਾਲਾਂ ਤੋਂ ਕੋਰੋਨਾ ਕਾਰਨ ਸੈਸ਼ਨ ਸਮੇਂ ’ਤੇ ਸ਼ੁਰੂ ਨਹੀਂ ਹੋ ਰਹੇ ਸਨ। ਸਾਲ 2022 ’ਚ ਇਕ ਤੋਂ 10 ਨਵੰਬਰ ਦਰਮਿਆਨ ਪੜ੍ਹਾਈ ਸ਼ੁਰੂ ਹੋ ਸਕੀ ਸੀ, ਜੋ ਕਿ ਨਿਰਧਾਰਤ ਸਮੇਂ ਤੋਂ 3 ਮਹੀਨੇ ਦੇਰ ਨਾਲ ਸੀ। ਇਸੇ ਤਰ੍ਹਾਂ ਸਾਲ 2021 ’ਚ ਪੜ੍ਹਾਈ ਦਸੰਬਰ ਵਿਚ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ 2020 ’ਚ ਵੀ ਪੜ੍ਹਾਈ ਨਵੰਬਰ-ਦਸੰਬਰ ’ਚ ਸ਼ੁਰੂ ਹੋ ਸਕੀ ਸੀ, ਉਦੋਂ ਤੋਂ ਹੁਣ ਤੱਕ ਕੋਰੋਨਾ ਕਾਰਨ ਲਗਾਤਾਰ ਸੈਸ਼ਨ ਦੇਰ ਨਾਲ ਸ਼ੁਰੂ ਹੋ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


author

Simran Bhutto

Content Editor

Related News