ਖਰੜ ''ਚ 2 ਨੌਜਵਾਨ ਢਾਈ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ

Monday, Aug 12, 2024 - 05:20 PM (IST)

ਖਰੜ ''ਚ 2 ਨੌਜਵਾਨ ਢਾਈ ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ

ਖਰੜ (ਰਣਬੀਰ) : ਸੀ. ਆਈ. ਏ. ਸਟਾਫ਼ ਮੋਹਾਲੀ ਕੈਂਪ ਖਰੜ ਦੀ ਟੀਮ ਵਲੋਂ 2 ਵਿਅਕਤੀਆਂ ਨੂੰ ਅਫ਼ੀਮ ਸਮੇਤ ਕਾਬੂ ਕਰਦਿਆਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਹਿਰਾਸਤ 'ਚ ਲੈਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ 14 ਦਿਨਾਂ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਹਰਭੇਜ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ-ਮੋਰਿੰਡਾ ਰੋਡ ਟੋਲ ਪਲਾਜ਼ਾ ਭਾਗੋਮਾਜਰਾ ਨੇੜੇ ਕੌਮੀ ਦਿਹਾੜੇ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਨਾਕਾਬੰਦੀ ਕਰ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਇਸ ਦੌਰਾਨ ਪੈਦਲ ਆਉਂਦੇ 2 ਵਿਅਕਤੀਆਂ 'ਤੇ ਪੁਲਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਸ ਨਾਕਾਬੰਦੀ ਦੇਖ ਦੋਵੇਂ ਵਿਅਕਤੀ ਖਿਸਕਣ ਦੀ ਤਾਕ 'ਚ ਦਿਖਾਈ ਦਿੱਤੇ। ਦੋਹਾਂ ਨੂੰ ਰੋਕ ਕੇ ਪੁੱਛਗਿੱਛੀ ਕੀਤੀ ਤਾਂ ਦੋਹਾਂ ਦੀ ਪਛਾਣ ਸੱਤਿਆਵੀਰ ਪਿੰਡ ਮੀਰਾਪੁਰ ਥਾਣਾ ਫਤਿਹਗੰਜ ਅਤੇ ਤੇਜਪਾਲ ਪਿੰਡ ਖੁਰਦ ਥਾਣਾ ਫਰੀਦਪੁਰ ਦੋਵੇਂ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ। ਜਦੋਂ ਉਨ੍ਹਾਂ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਦੀ ਜਾਂਚ ਕਰਨ 'ਤੇ ਉਸ ਵਿਚੋਂ ਅਫੀਮ ਵਜ਼ਨ 2.600 ਗ੍ਰਾਮ ਬਰਾਮਦ ਕਰ ਲਈ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News