ਖਰੜ ਪੁਲਸ ਵੱਲੋਂ 2 ਨਸ਼ਾ ਸਪਲਾਇਰ ਟਰਾਲੇ ਸਮੇਤ ਗ੍ਰਿਫਤਾਰ
Friday, Feb 20, 2026 - 06:18 PM (IST)
ਖਰੜ (ਅਮਰਦੀਪ ਸਿੰਘ ਸੈਣੀ) : ਸਨੀ ਇਨਕਲੇਵ ਸੈਕਟਰ 125 ਪੁਲਸ ਨੇ ਦੋ ਮੁਲਜ਼ਮਾਂ ਨੂੰ ਅਫੀਮ ਅਤੇ ਪੋਸਟ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਚੌਕੀ ਇੰਚਾਰਜ ਸੰਨੀ ਇਨਕਲੇਵ ਸਬ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਿਚ ਨਿੱਜਰ ਚੌਕ ਖਰੜ ਤੇ ਗਲਤ ਅਨਸਰਾਂ ਖਿਲਾਫ ਗਸ਼ਤ ਅਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਖ਼ਾਸ ਤੋਂ ਪ੍ਰਾਪਤ ਇਤਲਾਹ ਅਨੁਸਾਰ ਟਰੱਕ ਨੰਬਰ PB12-Y-3738 ਵਿਚ ਸਵਾਰ ਦੋ ਵਿਅਕਤੀ ਵੱਡੇ ਪੱਧਰ 'ਤੇ ਝਾਰਖੰਡ ਅਤੇ ਵੈਸਟ ਬੰਗਾਲ ਤੋਂ ਚੂਰਾ ਪੋਸਤ ਅਤੇ ਅਫੀਮ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਹਨ ਅਤੇ ਅੱਜ ਸਿਟੀ ਹਾਰਟ ਖਰੜ ਵਿਚ ਨਸ਼ਾ ਵੇਚਣ ਲਈ ਖੜੇ ਹਨ। ਪੁਲਸ ਪਾਰਟੀ ਵੱਲੋਂ ਮੌਕੇ ‘ਤੇ ਰੇਡ ਕਰਕੇ ਹੇਠ ਲਿਖੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮਕਾਨ ਨੰਬਰ 485, ਵਾਰਡ ਨੰਬਰ 13, ਕ੍ਰਿਸ਼ਨਾ ਮੰਡੀ, ਮੋਰਿੰਡਾ ਜ਼ਿਲ੍ਹਾ ਰੋਪੜ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਮਰਾਲੀ, ਜ਼ਿਲ੍ਹਾ ਰੂਪਨਗਰ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਧਾਰਾ 15/18-61-85 NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਰਾਮਦਗੀ 150 ਕਿਲੋ ਚੂਰਾ ਪੋਸਤ 270 ਗ੍ਰਾਮ ਅਫੀਮ ਟਰੱਕ ਨੰਬਰ PB12-Y-3738 (ਟਰਾਲਾ) ਮੋਬਾਇਲ ਫੋਨ। ਫੋਟੋ 20ਮੋਹਾਲੀ801 ਅਮਰਦੀਪ ਡੀਐਸਪੀ ਕਰਨ ਸਿੰਘ ਸੰਧੂ ਫੜੇ ਗਏ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ।
