ਮਾਨਸਾ ''ਚ 400 ਗ੍ਰਾਮ ਅਫੀਮ ਸਮੇਤ 2 ਕਾਬੂ
Sunday, Mar 30, 2025 - 06:45 PM (IST)

ਬਰੇਟਾ (ਬਾਂਸਲ) : ਪੁਲਸ ਵੱਲੋਂ ਦੌਰਾਨੇ ਗਸ਼ਤ ਅਨਾਜ ਮੰਡੀ ਦੇ ਨਜ਼ਦੀਕ 2 ਵਿਅਕਤੀਆਂ ਤੋਂ ਵੱਡੀ ਤਦਾਦ 'ਚ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਬੁਢਲਾਡਾ ਰੋਡ 'ਤੇ ਸੇਮ ਨਾਲੇ ਦੇ ਨਜ਼ਦੀਕ ਅਨਾਜ ਮੰਡੀ ਦੇ ਗੇਟ ਕੋਲ 2 ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿੱਚ ਖੜ੍ਹੇ ਸਨ, ਜਿਨ੍ਹਾਂ ਦੀ ਪੁੱਛ ਪੜਤਾਲ ਤੋਂ ਬਾਅਦ ਉਨ੍ਹਾਂ ਪਾਸੋਂ ਨਸ਼ੀਲਾ ਪਦਾਰਥ ਲਗਭਗ 400 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਜਿਨ੍ਹਾਂ ਦੀ ਪਹਿਚਾਣ ਗੁਰਦੀਪ ਸਿੰਘ ਉਰਫ ਗਗਨ, ਅਤੇ ਗੁਰਦੀਪ ਸਿੰਘ ਉਰਫ ਦੀਪ ਡਾਕਟਰ ਵਜੋ ਹੋਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਐੱਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8