ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ

Saturday, Jan 20, 2024 - 06:23 PM (IST)

ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ

ਤਰਨਤਾਰਨ (ਰਮਨ)- ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਆਂਸਲ ਉਤਾੜ ਵਿਖੇ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਠਾਕੇ ਦੇ ਸਮਾਗਮ ਵਿੱਚ ਚੱਲ ਰਹੇ ਡੀ. ਜੇ. ਦੌਰਾਨ ਠਾਕਾ ਸਮਾਗਮ 'ਚ ਆਏ ਰਿਸ਼ਤੇਦਾਰ ਵੱਲੋਂ ਡੀ. ਜੇ. 'ਤੇ ਪੈਸੇ ਚੁੱਕਣ ਵਾਲੇ 16 ਸਾਲਾ ਮੁੰਡੇ ਕੋਲੋਂ ਪਰਚੀਆਂ ਲੈਣ ਨੂੰ ਲੈ ਕੇ ਬਹਿਸ ਹੋ ਗਈ, ਜਿਸ ਵਿਚ 16 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ: ਵਿਦੇਸ਼ ਬੈਠੇ ਅੰਮ੍ਰਿਤਪਾਲ ਨੇ ਦਿੱਤੀ ਸੀ ਜਾਨੋ ਮਾਰਨ ਦੀ ਧਮਕੀ

PunjabKesari

ਮ੍ਰਿਤਕ ਮੁੰਡੇ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਅਲਗੋਂ ਕੋਠੀ ਵਜੋਂ ਹੋਈ ਹੈ। ਜੋ ਕਿ ਅਲਗੋਂ ਕੋਠੀ ਦੇ ਹੀ ਡੀਜਿਆਂ ਦਾ ਕੰਮ ਕਰਦਾ ਸੀ। ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਮੁੰਡੇ ਦੇ ਪਿਤਾ ਅੰਗਰੇਜ਼ ਸਿੰਘ ਅਤੇ ਮਾਤਾ ਨਿੰਦਰ ਕੌਰ ਸਦਮੇ 'ਚ ਹਨ । 

ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਸਵਾਰ ਪਤਨੀ ਦੀ ਮੌਕੇ 'ਤੇ ਮੌਤ, ਪਤੀ ਤੇ ਦੋ ਬੱਚੇ ਜ਼ਖ਼ਮੀ

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਸਦਾ ਇੱਕ ਭਰਾ ਤੇ ਦੋ ਹੋਰ ਭੈਣਾਂ ਹਨ। ਮ੍ਰਿਤਕ ਸੁਰਜੀਤ ਸਿੰਘ ਘਰੋਂ ਗਰੀਬ ਹੋਣ ਕਰਕੇ ਅਕਸਰ ਹੀ ਡੀ. ਜੇ. ਤੇ ਪੈਸੇ ਚੁਗਣ ਲਈ ਜਾਂਦਾ ਸੀ । ਉੱਥੇ ਹੀ ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਨਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਡੀ.ਜੇ. 'ਤੇ ਪੈਸੇ ਚੁੱਕਣ ਲਈ ਅਕਸਰ ਜਾਇਆ ਕਰਦਾ ਸੀ, ਜਿਸ ਦੀ ਬੀਤੀ ਰਾਤ ਠਾਕਾ ਸਮਾਗਮ ਵਿੱਚ ਆਏ ਇੱਕ ਰਿਸ਼ਤੇਦਾਰ ਵੱਲੋਂ ਪਰਚੀਆਂ ਮੰਗਣ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਤਾ ਨੇ ਤਰਨ ਤਾਰਨ ਦੇ ਐੱਸ. ਐੱਸ. ਪੀ. ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਉਕਤ ਕਾਤਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ । ਇਸ ਮਾਮਲੇ ਸਬੰਧੀ ਥਾਣਾ ਵਲਟੋਹਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਪੰਜਾਬ ਰੋਡਵੇਜ਼ ਦੀ ਬੱਸ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News