ਮਲੇਸ਼ੀਆ 'ਚ ਫਸੇ 113 ਭਾਰਤੀ ਯਾਤਰੀ ਘਰ ਲਈ ਰਵਾਨਾ : ਹਾਈ ਕਮਿਸ਼ਨ
Tuesday, Mar 24, 2020 - 04:20 AM (IST)
ਕੁਆਲਾਲੰਪੁਰ - ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਚੱਲਦੇ ਭਾਰਤ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਪਣੀ ਯਾਤਰਾ ਦੇ ਰਸਤੇ ਵਿਚ ਫਸੇ 113 ਭਾਰਤੀ ਯਾਤਰੀ ਮਲੇਸ਼ੀਆ ਤੋਂ ਸੋਮਵਾਰ ਨੂੰ ਆਪਣੇ ਘਰਾਂ ਲਈ ਰਵਾਨਾ ਹੋ ਗਏ ਹਨ। ਅਧਿਕਾਰੀਆਂ ਨੇ ਇਥੇ ਇਹ ਜਾਣਕਾਰੀ ਦਿੱਤੀ।
ਭਾਰਤੀ ਹਾਈ ਕਮਿਸ਼ਨ ਨੇ ਆਖਿਆ ਹੈ ਕਿ ਪਹਿਲਾਂ ਭਾਰਤੀਆਂ ਨੂੰ ਸਥਾਨਕ ਗੈਰ ਸਰਕਾਰੀ ਸੰਗਠਨਾਂ ਅਤੇ ਭਾਈਚਾਰਕ ਸੰਸਥਾਨਾਂ ਦੇ ਜ਼ਰੀਏ ਵੱਖ-ਵੱਖ ਹੋਟਲਾਂ ਅਤੇ ਹੋਸਟਲਾਂ ਵਿਚ ਲਿਜਾਇਆ ਗਿਆ ਸੀ। ਕੁਆਲਾਲੰਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਯਾਤਰਾ ਪਾਬੰਦੀ ਕਾਰਨ ਕੁਆਲਾਲੰਪੁਰ ਦੇ ਹਵਾਈ ਅੱਡੇ 'ਤੇ ਫਸੇ 113 ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਵਿਚ ਤਾਲਮੇਲ ਕੀਤਾ। ਭਾਰਤੀ ਮਿਸ਼ਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਤਸਵੀਰਾਂ ਟਵੀਟ ਕਰਦੇ ਹੋਏ ਆਖਿਆ ਕਿ ਘਰ ਵੱਲ ਅਤੇ ਚਿੰਤਾ ਮੁਕਤ।
Home bound and relieved! @hcikl coordinates safe return of 113 transit passengers stuck at KL Airports due to travel restrictions. HCI officials worked tirelessly to make it happen. gratitude to @PMOIndia @DrSJaishankar @MIC_Malaysia @harshvshringla @MEAIndia @HishammuddinH2O pic.twitter.com/V8jo97lh0T
— India in Malaysia (@hcikl) March 23, 2020