ਆਨਲਾਈਨ ਸਰਵੇ ਦਾ ਝਾਂਸਾ ਦੇ ਕੇ ਉਦਯੋਗਪਤੀ ਦੇ ਕ੍ਰੈਡਿਟ ਕਾਰਡ ’ਚੋਂ ਉਡਾਈ 1.91 ਲੱਖ ਦੀ ਨਕਦੀ
Saturday, Aug 14, 2021 - 01:52 AM (IST)
ਲੁਧਿਆਣਾ (ਜ.ਬ.)– ਆਨਲਾਈਨ ਸਰਵੇ ਦਾ ਝਾਂਸਾ ਦੇ ਕੇ ਇਕ ਉਦਯੋਗਪਤੀ ਦੇ ਕ੍ਰੈਡਿਟ ਕਾਰਡ ’ਚੋਂ ਸ਼ਾਤਿਰ ਸਾਈਬਰ ਅਪਰਾਧੀਆਂ ਨੇ 1.91 ਲੱਖ ਦੀ ਰੁਪਏ ਦੀ ਨਕਦੀ ਉਡਾ ਲਈ। ਅਸਲ ਵਿਚ ਕਮਲਦੀਪ ਕੁਮਾਰ ਬੱਸੀ ਇਕ ਕ੍ਰੈਡਿਟ ਕਾਰਡ ਤੋਂ ਦੂਜੇ ਕ੍ਰੈਡਿਟ ਕਾਰਡ ’ਚ ਪੈਸੇ ਟਰਾਂਸਫਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਇਸ ਦੀ ਵਿਧੀ ਬਾਰੇ ਪਤਾ ਨਹੀਂ ਸੀ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਨੂੰ ਗੂਗਲ ਤੋਂ ਇੰਡਸਇੰਡ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ ਅਤੇ ਕਾਲ ਕੀਤੀ। ਕੁਲਦੀਪ ਨਗਰ ਦੇ ਰਹਿਣ ਵਾਲੇ ਕਮਲਦੀਪ ਨੇ ਦੱਸਿਆ ਕਿ ਜਦ ਉਹ ਕਸਟਮਰ ਕੇਅਰ ’ਤੇ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ 8388062108 ਨੰਬਰ ਤੋਂ ਉਸ ਨੂੰ ਕਾਲ ਆ ਗਈ, ਜੋ ਬਿਨਾਂ ਕੱਟੇ ਅਟੈਚ ਹੋ ਗਈ। ਜਦ ਉਸ ਨੇ ਜਾਣਕਾਰੀ ਲੈਣੀ ਚਾਹੀ ਤਾਂ ਠੱਗ ਨੇ ਉਸ ਨੂੰ ਲਿੰਕ ਭੇਜਿਆ। ਇਸ ਦੌਰਾਨ ਉਸ ਦਾ ਕਸਟਰ ਆਈ. ਡੀ. ਮੰਗਿਆ ਜੋ ਉਸ ਨੂੰ ਯਾਦ ਨਹੀਂ ਸੀ ਅਤੇ ਮੋਬਾਇਲ ’ਤੇ ਆਏ ਓ. ਟੀ. ਪੀ. ਨੂੰ ਭਰਨ ਨੂੰ ਕਿਹਾ, ਜੋ ਉਸ ਨੇ ਭਰ ਦਿੱਤਾ। ਇਸ ਤੋਂ ਬਾਅਦ ਠੱਗ ਨੇ ਕਾਲ ਕੱਟ ਦਿੱਤੀ ਅਤੇ ਕਾਲ ਕੱਟਦੇ ਹੀ ਮੋਬਾਇਲ ’ਤੇ ਪੇਮੈਂਟ ਕੱਟੇ ਜਾਣ ਦੇ ਮੈਸੇਜ ਸ਼ੁਰੂ ਹੋ ਗਏ। ਠੱਗ ਨੇ ਉਸ ਦੇ ਕ੍ਰੈਡਿਟ ਕਾਰਡ ’ਚੋਂ 1.91 ਲੱਖ ਦੀ ਨਕਦੀ ਉਡਾ ਲਈ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।