ਜੰਗਲ ਦੀ ਚੁੜੇਲ ਜਾਂ ਅੰਟੀ

09/12/2018 2:02:29 PM

ਜੰਗਲ ਦੀ ਚੁੜੇਲ ਜਾਂ ਅੰਟੀ ਹੈਂ ਤਾਂ ਉਹ ਔਰਤ ਹੀ ਸੀ ਪਰ ਉਹਦਾ ਕਾਲਾ ਡਰਾਵਣਾ ਚਿਹਰਾ, ਲੰਬੇ-ਲੰਬੇ ਨਹੁੰ , ਖਿਲਰੇ ਵਾਲ ਤੇ ਮੈਲੇ ਕੁਚੈਲੇ ਕੱਪੜਿਆਂ ਤੋਂ ਦੇਖਣ ਤੇ ਉਹ ਡਰਾਵਣੀ ਚੁੜੇਲ ਜਾਪਦੀ ਸੀ। ਉਹ ਇਕ ਝੋਪੜੀ ਵਿਚ ਰਹਿੰਦੀ ਸੀ, ਜੋ ਕਿ ਜੰਗਲ ਦੇ ਬਿਲਕੁੱਲ ਕੋਲ ਸੀ। ਸਾਰਾ ਪਿੰਡ ਉਸਦਾ ਭੈ ਖਾਂਦਾ ਸੀ ਮੈਂ ਤੇ ਮੇਰੀ ਨਿੱਕੀ ਭੈਣ ਰੇਸ਼ਮਾਂ ਤਾਂ ਬਹੁੱਤ ਡਰਦੇ ਸੀ।

ਉਸ ਤੋਂ ਉਹ ਆਪਣਾ ਰੱਸਦ ਪਾਣੀ ਸ਼ਾਇਦ ਜੰਗਲ ਵਿਚੋਂ ਹੀ ਇਕੱਠਾ ਕਰਦੀ ਸੀ। ਕਿਉਂਕਿ ਉਸ ਰੱਸਤੇ ਤੇ ਆਣ-ਜਾਣ ਬੰਦ ਸੀ। ਇਕ ਦਿਨ ਮੈਂ ਤੇ ਰੇਸ਼ਮਾ ਗੱਲੀ ਵਿਚ ਫੁੱਟਬਾਲ ਖੇਡ ਰਹੇ ਸੀ, ਅਚਾਨਕ ਸਾਡੀ ਗੇਂਦ ਜੰਗਲ ਵੱਲ ਉਸੇ ਰਾਹ ਜਾ ਡਿੱਗੀ। ਮੈਂ ਤਾਂ   ਬਹੁੱਤ ਡਰ ਗਿਆ ਪਰ ਰੇਸ਼ਮਾਂ ਮੇਰੇ ਸੌ ਵਾਰ ਰੌਕੇ ਤੇ ਵੀ ਨਾ ਰੁੱਕੀ। ਉਹ ਜਾਂਦੀ ਹੌਈ ਬੋਲੀ ਉਹ ਡੈਣ ਤਾਂ ਸੋ ਰਹੀ ਹੌਣੀ ਆ ਵੀਰ ਤੂੰ ਘਬਰਾ ਨਾ ਕੁੱਝ ਨੀ ਹੁੰਦਾ ਮੈਨੂੰ ਪਰ ਜਿਹਦਾ ਡਰ ਸੀ ਓਹੀ ਹੋਇਆ ਹਵਾ ਦੀ ਰਫਤਾਰ ਨਾਲ ਚੁੜੇਲ ਪਤਾ ਨੀ ਕਿੱਧਰੋਂ ਆਈ? ਤੇ ਰੇਸ਼ਮਾਂ ਨੂੰ ਅੰਦਰ ਲੈ ਗਈ। ਮੈਂ ਇਹ ਸਭ ਦੇਖ ਕੇ ਬੇਹੋਸ਼ ਹੋ ਗਿਆ। ਜਦ ਮੈਨੂੰ ਹੋਸ਼ ਆਈ ਮੇਰੇ ਦਿਲ ਵਿਚ ਅਚਾਨਕ ਰੇਸ਼ਮਾਂ ਦਾ ਖਿਆਲ ਆਇਆ, ਮੈਂ ਸੋਚਿਆ ਸ਼ਾਇਦ ਮੈਂ ਲੇਟ ਹੋ ਗਿਆ ਹੋਣਾ ਹੁਣ ਤੱਕ ਓਹਨੇ ਰੇਸ਼ਮਾਂ ਨੂੰ ਮਾਰ ਕੇ ਖਾ ਲਿਆ ਹੋਣਾ ਪਰ ਕਦੇ   ਸੁਣਿਆਂ ਨੀ ਸੀ ਉਸ ਵਲੋਂ ਕਿਸੇ ਪਿੰਡ ਵਾਲੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆਹੋਵੇ। ਫਿਰ ਮੈਂ ਸੋਚਿਆ ਜੋ ਹੋਉ ਦੇਖੀ ਜਾਉ ਤੇ ਮੈਂ ਬਿਨਾਂ ਰੁੱਕੇ ਝੋਪੜੀ ਅੰਦਰ ਚੱਲਾ ਗਿਆ। ਮੈਂ ਬਹੁਤ ਡਰਿਆ ਹੋਇਆ ਸੀ।

ਅੰਦਰ ਜਾ ਕੇ ਦੇਖਿਆ ਰੇਸ਼ਮਾਂ ਇਕ ਅੰਟੀ ਨਾਲ ਬੈਠੀ ਹੱਸ ਰਹੀ ਸੀ ਤੇ ਉਹ ਚੁੜੇਲ ਕੀਤੇ ਨਜ਼ਰ ਨੀ ਸੀ ਆ ਰਹੀ। ਰੇਸ਼ਮਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਡਰ ਨਾ ਵੀਰ ਅੰਟੀ ਤੈਨੂੰ ਕੁੱਝ ਨੀ ਕਹਿੰਦੇ। ਮੈਂ ਹਜੇ ਵੀ ਚੁੜੇਲ ਬਾਰੇ ਸੋਚਦਾ ਸੀ। ਰੇਸ਼ਮਾ ਬੋਲੀ ਬੈਠ ਵੀਰ ਮੈਂ ਦੱਸਦੀ ਆ ਸਭ। ਫਿਰ ਮੇਰੇ ਬੇਹੋਸ਼ ਹੋਣ ਬਾਅਦ ਜੋ ਹੋਇਆ ਸੁਣ ਕੇ ਇਕ ਚੀਸ ਜਿਹੀ ਸਿਨੇ ਵਿਚੋਂ ਨਿਕਲੀ। ਰੇਸ਼ਮਾ ਨੇ ਦੱਸਿਆ ਅੱਜ ਤੋਂ ਸੱਤ ਸਾਲ ਪਹਿਲਾਂ ਐਸੇ ਜੰਗਲ ਵਿਚ ਇਕ ਨਿੱਕੀ ਜਿਹੀ ਕੁੜੀ ਗਵਾਚ ਗਈ ਸੀ ਜਿਸਨੂੰ ਲੱਭਣ ਗਿਆ ਉਸਦਾ ਬਾਪ ਵੀ ਅੱਜ ਤਕ ਬਾਪਸ ਨਹੀਂ ਆਇਆ ਤੇ ਇਹ ਅਭਾਗੀ ਉੱਸੇ ਕੁੜੀ ਦੀ ਮਾਂ ਐ ਤੇ ਇਸਦੀ ਉਹ ਹਾਲਾਤ ਵੀ ਵਿਯੋਗ ਵਿਚ ਹੋਈ ਸੀ, ਜੋ ਜੰਗਲ ਵੱਲ ਜਾਂਦਾ ਉਹਨੂੰ ਇਹ ਮਾਰਦੀ ਨੀ ਸਗੋਂ ਵਰਜਦੀ ਆ ਕਿਉਂਕਿ ਜੰਗਲ ਵਿਚ ਉਸਨੇ ਆਪਣੀ ਧੀ ਤੇ ਸਿਰ ਦਾ ਸਾਇਆ  ਖੋ ਲਿਆ ਫਿਰ ਰੇਸ਼ਮਾਂ ਰੋਣ ਲੱਗੀ ਤੇ ਬੋਲੀ ਵੀਰ ਅੰਟੀ ਚੁੜੇਲ ਨੀ। ਫਿਰ ਅੰਟੀ ਨੇ ਮੈਨੂੰ ਗੋਦੀ ਵਿਚ ਲਿਆ ਤੇ ਬੋਲੀ ਰੇਸ਼ਮਾ ਵਰਗੀ ਬਹਾਦਰ ਸੀ ਮੇਰੀ ਧੀ ਵੀ ਤੈਨੂੰ ਪਤਾ ਅੱਜ ਇਸ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ ਮੇਰੇ ਕੱਪੜੇ ਸਾਫ ਕੀਤੇ ਵਾਲ ਵਾਹੇ ਨਹੁੰ ਕੱਟੇ ਤੇ ਮੈਨੂੰ ਚੁੜੇਲ ਤੋਂ ਔਰਤ ਬਣਾ ਦਿੱਤਾ। ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਧੀ ਵਾਪਸ ਆ ਗਈ ਹੋਵੇ। ਤੂੰ ਪਹਿਲਾਂ ਵੀ ਔਰਤ ਸੀ ਤੇ ਹੁਣ ਵੀ ਔਰਤ ਐ ਭੈਣ ਤੇ ਅੱਜ ਤੋਂ ਕੋਈ ਤੈਨੂੰ ਚੁੜੇਲ ਨਹੀਂ ਕਹੇਗਾ ਬੂਹੇ ਵਲੋਂ ਆਈ ਇਸ ਦਰਦ ਭਰੀ ਆਵਾਜ਼ ਨੇ ਸਾਨੂੰ ਇਕ ਵਾਰ ਤਾਂ ਹਿੱਲਾ ਕੇ ਰੱਖ ਦਿੱਤਾ। ਅਸੀਂ ਬੂਹੇ ਵੱਲ ਦੇਖਿਆ ਤਾਂ ਮੰਮੀ ਖੜੀ ਸੀ ਮੰਮੀ ਬੋਲੀ ਪੁੱਤ ਮੈਨੂੰ ਸੱਭ ਪਤਾ ਲੱਗ ਗਿਆ ਚੱਲੋ ਘਰ ਚੱਲੋ ਹੁਣ। ਫੇਰ ਅਸੀਂ ਅੰਟੀ ਨੂੰ ਆਪਣੇ ਨਾਲ ਘਰ ਲੈ ਆਏ ਤੇ ਪਿੰਡ ਵਾਲਿਆਂ ਦੀ ਮਦਦ ਨਾਲ ਜੰਗਲ ਵੱਲ ਜਾਣ ਵਾਲੇ ਰੱਸਤੇ ਉੱਚੀ ਕੰਧ ਕਰ ਕੇ ਰੱਸਤਾ ਹਮੇਸ਼ਾ ਲਈ ਬੰਦ ਕਰਵਾ ਦਿੱਤਾ।


Related News