ਉੱਤਰ ਪ੍ਰਦੇਸ਼ ਦੀ ਕਿਸੇ ਵੀ ਸੀਟ ਤੋਂ ਰਾਹੁਲ ਜਾਂ ਪ੍ਰਿਅੰਕਾ ਲੜ ਸਕਦੇ ਨੇ ਚੋਣ

04/11/2024 5:18:56 AM

ਤਿਰੂਵਨੰਤਪੁਰਮ (ਭਾਸ਼ਾ)– ਕਾਂਗਰਸ ਦੇ ਸੀਨੀਅਰ ਨੇਤਾ ਏ. ਕੇ. ਐਂਟਨੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਵਾਡਰਾ ’ਚੋਂ ਕੋਈ ਇਕ ਉੱਤਰ ਪ੍ਰਦੇਸ਼ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ।

ਐਂਟਨੀ ਨੇ ਇਕ ਨਿਊਜ਼ ਚੈਨਲ ਤੋਂ ਕਿਹਾ, ‘‘ਤੁਸੀਂ ਅਮੇਠੀ ਤੇ ਰਾਏਬਰੇਲੀ ਨੂੰ ਲੈ ਕੇ ਫ਼ੈਸਲੇ ਦਾ ਇੰਤਜ਼ਾਰ ਕਰੋ। ਅੰਦਾਜ਼ਾ ਨਾ ਲਗਾਓ। ਗਾਂਧੀ ਪਰਿਵਾਰ ਦਾ ਇਕ ਮੈਂਬਰ ਉੱਤਰ ਪ੍ਰਦੇਸ਼ ਤੋਂ ਚੋਣ ਲੜੇਗਾ।’’

ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ ਦੇ ਮਾਮਲੇ ’ਚ ਹਾਈ ਕੋਰਟ ਤੋਂ ਮਿਲਿਆ ਝਟਕਾ

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰਾਬਰਟ ਵਾਡਰਾ ਉਮੀਦਵਾਰ ਹੋਣਗੇ ਤਾਂ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਧਰਮ ਨਿਰਪੱਖ ਪਾਰਟੀਆਂ ਨੂੰ ਗਾਂਧੀ ਪਰਿਵਾਰ ’ਤੇ ਪੂਰਾ ਭਰੋਸਾ ਹੈ।

ਐਂਟਨੀ ਦਾ ਇਹ ਬਿਆਨ ਕਦੇ ਗਾਂਧੀ ਪਰਿਵਾਰ ਦਾ ਗੜ੍ਹ ਮੰਨੇ ਜਾਂਦੇ ਰਾਏਬਰੇਲੀ ਤੇ ਅਮੇਠੀ ਲਈ ਕਾਂਗਰਸ ਵਲੋਂ ਉਮੀਦਵਾਰਾਂ ਦੇ ਐਲਾਨ ’ਚ ਦੇਰੀ ਦੌਰਾਨ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News