ਕੇਜਰੀਵਾਲ ਨੂੰ ਨਹੀਂ ਮਿਲ ਸਕੇ ਸੰਜੇ ਸਿੰਘ, ਪੁੱਛਿਆ- ਤਿਹਾੜ ਜੇਲ੍ਹ ਹੈ ਜਾਂ ਹਿਟਲਰ ਦਾ ਗੈਸ ਚੈਂਬਰ?

Wednesday, Apr 10, 2024 - 01:02 PM (IST)

ਨਵੀਂ ਦਿੱਲੀ- ਦਿੱਲੀ ਸ਼ਰਾਬ ਨੀਤੀ ਘਪਲਾ ਮਾਮਲੇ 'ਚ ਕੇਜਰੀਵਾਲ ਨੂੰ ਅਜੇ ਤੱਕ ਰਾਹਤ ਨਹੀਂ ਮਿਲ ਸਕੀ ਹੈ ਅਤੇ ਉਹ ਤਿਹਾੜ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨਾਲ 'ਆਪ' ਨੇਤਾ ਸੰਜੇ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਲਣ ਜਾਣ ਵਾਲੇ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਨੂੰ ਖਾਰਜ ਕਰ ਦਿੱਤਾ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ 'ਚ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ। ਸੰਜੇ ਸਿੰਘ ਨੇ ਕਿਹਾ,''ਕਿਵੇਂ ਤਿੰਨ ਵਾਰ ਦੇ ਪ੍ਰਚੰਡ ਬਹੁਮਤ ਨਾਲ ਨਵੇਂ ਚੁਣੇ ਮੁੱਖ ਮੰਤਰੀ ਨੂੰ ਮੋਦੀ ਸਰਕਾਰ ਹਿਟਲਰਸ਼ਾਹੀ ਦੀ ਤਰ੍ਹਾਂ ਰੱਖਣਾ ਚਾਹੁੰਦੀ ਹੈ, ਤਿਹਾੜ ਜੇਲ੍ਹ ਨੂੰ ਗੈਸ ਚੈਂਬਰ 'ਚ ਤਬਦੀਲ ਕਰਨਾ ਚਾਹੁੰਦੀ ਹੈ, ਜੋ ਅਧਿਕਾਰ ਵੱਡੇ ਤੋਂ ਵੱਡੇ ਖੂੰਖਾਰ ਅਪਰਾਧੀਆਂ ਨੂੰ ਦਿੱਤੇ ਗਏ ਹਨ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹਨ, ਉਹ ਅਧਿਕਾਰ ਵੀ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਤੋਂ ਖੋਹ ਰਹੀ ਹੈ।''

ਸੰਜੇ ਸਿੰਘ ਨੇ ਕਿਹਾ,''ਅਰਵਿੰਦ ਕੇਜਰੀਵਾਲ ਨੇ ਆਪਣੇ ਵਕੀਲਾਂ ਨਾਲ ਮੁਲਾਕਾਤ 'ਚ ਉਨ੍ਹਾਂ ਰਾਹੀਂ ਸੰਦੇਸ਼ ਦਿੱਤਾ ਕਿ ਚੁਣੇ ਹੋਏ ਵਿਧਾਇਕ ਆਪਣੇ ਇਲਾਕਿਆਂ 'ਚ ਜਾਣ ਅਤੇ ਕੰਮ ਕਰਨ। ਇਸ ਸੰਦੇਸ਼ 'ਚ ਮਾਮਲੇ 'ਚ ਜਾਂਚ ਬੈਠਾ ਦਿੱਤੀ ਗਈ ਹੈ ਅਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਵਕੀਲਾਂ ਅਤੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਬੰਦ ਕਰਵਾ ਦਿੱਤੀ ਜਾਵੇਗੀ।'' ਉਨ੍ਹਾਂ ਕਿਹਾ ਕਿ ਕੇਜਰੀਵਾਲ ਕੀ ਜੇਲ੍ਹ 'ਚ ਬੈਠ ਕੇ ਕੋਈ ਜਾਣਕਾਰੀ ਨਹੀਂ ਲੈ ਸਕਦੇ ਹਨ, ਆਪਣੇ ਪਰਿਵਾਰ ਬਾਰੇ ਜਾਣਕਾਰੀ ਨਹੀਂ ਲੈ ਸਕਦੇ ਹਨ, ਵਕੀਲਾਂ ਨਾਲ ਮੁਲਾਕਾਤ ਨਹੀਂ ਕਰ ਸਕਦੇ ਹਨ। ਸੰਜੇ ਸਿੰਘ ਨੇ ਕਿਹਾ,''ਲੀਗਲ ਮੀਟਿੰਗ 'ਚ ਵੀ 8-10 ਪੁਲਸ ਵਾਲੇ ਘੇਰ ਕੇ ਖੜ੍ਹੇ ਰਹਿੰਦੇ ਹਨ, ਜਦੋਂ ਕਿ ਕਾਨੂੰਨੀ ਪ੍ਰਬੰਧ ਹੈ ਕਿ ਵਕੀਲਾਂ ਨਾਲ ਮੀਟਿੰਗ ਦੌਰਾਨ ਕੋਈ ਉਨ੍ਹਾਂ ਦੀ ਗੱਲ ਸੁਣ ਨਹੀਂ ਸਕਦਾ। ਕੀ ਦਿੱਲੀ ਦੇ ਤਿਹਾੜ ਜੇਲ੍ਹ ਨੂੰ 'ਆਪ' ਹਿਟਲਰ ਦੇ ਗੈਂਸ ਚੈਂਬਰ, ਯਾਤਨਾ ਘਰ 'ਚ ਤਬਦੀਲ ਕਰਨਾ ਚਾਹੁੰਦੇ ਹਨ। ਕੀ ਇਕ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਸੰਦੇਸ਼ ਨਹੀਂ ਭੇਜ ਸਕਦਾ ਹੈ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News