ਗਰਭ ਅਵਸਥਾ ਦੌਰਾਨ 2-3 ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/08/2018 12:33:57 PM

ਨਵੀਂ ਦਿੱਲੀ— ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ 'ਚ ਪਾਇਆ ਜਾਂਦਾ ਹੈ। ਹਿੰਦੂ ਧਰਮ 'ਚ ਪੂਜਿਆ ਜਾਣ ਵਾਲਾ ਇਹ ਪੌਦਾ ਔਸ਼ਧੀ ਦੇ ਰੂਪ 'ਚ ਵੀ ਵਰਤਿਆ ਜਾਂਦਾ ਹੈ, ਜਿੱਥੇ ਇਸ ਦੀ ਵਰਤੋਂ ਸਿਰਦਰਦ, ਬੁਖਾਰ ਅਤੇ ਸਰਦੀ-ਜ਼ੁਕਾਮ 'ਚ ਫਾਇਦੇਮੰਦ ਹੁੰਦਾ ਹੈ। ਉਂਝ ਹੀ ਗਰਭਵਤੀ ਔਰਤਾਂ ਲਈ ਵੀ ਇਸ ਦੀ ਵਰਤੋਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਬੈਕਟੀਰੀਲ ਗੁਣਾਂ ਨਾਲ ਭਰਪੂਰ ਹੋਣ ਕਾਰਨ ਗਰਭ ਅਵਸਥਾ 'ਚ ਇਸ ਨੂੰ ਖਾਣ ਨਾਲ ਤੁਸੀਂ ਇਨਫੈਕਸ਼ਨ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਇਮਿਊਨਿਟੀ ਵਧਾਉਣ 'ਚ ਵੀ ਮਦਦਗਾਰ ਹੁੰਦੀ ਹੈ।
ਗਰਭ ਅਵਸਥਾ 'ਚ ਤੁਲਸੀ ਖਾਣ ਦੇ ਫਾਇਦੇ 
 

1. ਗਰਭ ਅਵਸਥਾ 'ਚ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ 'ਚ ਹੀਲਿੰਗ ਕੁਆਲਿਟੀ ਹੁੰਦੀ ਹੈ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ-ਫੰਗਲ ਗੁਣ ਹੋਣ ਕਾਰਨ ਇਹ ਗਰਭ ਅਵਸਥਾ 'ਚ ਹੋਣ ਵਾਲੇ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਦਾ ਹੈ। ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਤੁਲਸੀ ਦੇ ਪੱਤੇ ਖਾਓ ਜਾਂ ਤੁਲਸੀ ਵਾਲਾ ਦੁੱਧ ਪੀਓ।
 

2. ਇਸ 'ਚ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਕਿ ਬੱਚੇ ਦੀਆਂ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵ ਇਸ 'ਚ ਮੌਜੂਦ ਮੈਗਨੀਜ਼ ਗਰਭ ਅਵਸਥਾ 'ਚ ਹੋਣ ਵਾਲੇ ਮੂਡ ਸਵਿੰਗ ਨੂੰ ਵੀ ਘੱਟ ਕਰਦਾ ਹੈ। 
 

3. ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਹੀ ਤੁਲਸੀ ਦੇ ਪੱਤਿਆਂ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ 'ਚ ਮੌਜੂਦ ਵਿਟਾਮਿਨ ਏ ਬੱਚੇ ਦੇ ਵਿਕਾਸ 'ਚ ਮਦਦ ਕਰਦਾ ਹੈ।
 

4. ਗਰਭ ਅਵਸਥਾ ਦੌਰਾਨ ਤਣਾਅ ਅਤੇ ਟੈਂਸ਼ਨ ਹੋਣਾ ਆਮ ਗੱਲ ਹੈ ਪਰ ਜ਼ਿਆਦਾ ਤਣਾਅ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਤੁਲਸੀ ਦੇ ਪੱਤਿਆ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਤੁਹਾਡਾ ਦਿਮਾਗ ਸ਼ਾਂਤ ਰਹੇਗਾ ਅਤੇ ਤਣਾਅ ਘੱਟ ਹੋਵੇਗਾ।
 

5. ਗਰਭ ਅਵਸਥਾ 'ਚ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਮਤਲਬ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਅਜਿਹੀਆਂ ਔਰਤਾਂ ਨੂੰ 2-3 ਤੁਲਸੀ ਦੀਆਂ ਪੱਤੀਆਂ ਖਾਣੀਆਂ ਚਾਹੀਦੀਆਂ ਹਨ। ਰੋਜ਼ਾਨਾ ਤੁਲਸੀ ਦੀਆਂ 2-3 ਪੱਤੀਆਂ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ।


Related News