ਭਾਰਤੀ ਕ੍ਰਿਕਟਰ ਧੋਨੀ ਨੂੰ ਲੱਗਾ ਵੱਡਾ ਝਟਕਾ, 2 ਫਲੈਟ ਹੋ ਰਹੇ ਨੇ ਨੀਲਾਮ

06/19/2018 2:04:53 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਰਾਂਚੀ ਦੇ ਫਲੈਟ ਹੁਣ ਨੀਲਾਮ ਹੋਣਗੇ। 1100 ਵਰਗਫੁੱਟ ਅਤੇ 900 ਵਰਗਫੁੱਟ ਦੇ ਇਹ ਦੋ ਫਲੈਟ ਕਮਰਸ਼ੀਅਲ ਹਨ, ਰਾਂਚੀ ਦੇ ਡੋਰੰਡਾ 'ਚ ਸ਼ਿਵਮ ਪਲਾਜਾ ਨਾਮਕ ਬਿਲਡਿੰਗ 'ਚ ਧੋਨੀ ਦੇ ਇਹ ਫਲੈਟ ਹਨ। ਦੋਸ਼ ਹੈ ਕਿ ਬਿਲਡਰ ਦੁਰਗਾ ਡੇਵਲਪਰਸ ਪ੍ਰਾਈਵੇਟ ਲਿਮਟਿਡ ਦੇ ਹੁਡਕੋ ਦਾ ਲੋਨ ਨਹੀਂ ਚੁਕਾ ਪਾਉਣ ਦੇ ਕਾਰਨ ਹੁਡਕੋ ਯਾਨੀ ਹਾਊਸਿੰਗ ਡੇਵਲਪਮੈਂਟ ਕਾਰਪੋਰੇਸ਼ਨ ਇਹ ਫਲੈਟ ਨੀਲਾਮ ਕਰਨ ਜਾ ਰਿਹਾ ਹੈ ਅਤੇ ਇਸਦਾ ਖਾਮਿਆਜਾ ਮਹਿੰਦਰ ਸਿੰਘ ਧੋਨੀ ਨੂੰ ਵੀ ਉਠਾਉਣਾ ਪੈ ਰਿਹਾ ਹੈ। 

ਰਾਂਚੀ ਦੇ ਪਾਸ਼ ਇਲਾਕੇ 'ਚ ਸਥਿਤ ਸ਼ਿਵਮ ਪਲਾਜਾ ਦੀ ਪਹਿਲੀ ਅਤੇ ਚੌਥੀ ਮੰਜ਼ਿਲ 'ਤੇ ਧੋਨੀ ਦੇ ਦੋ ਕਮਰਸ਼ੀਅਲ ਫਲੈਟ ਹਨ, ਪਰ ਸ਼ਿਵਮ ਪਲਾਜਾ ਦੇ ਹੁਡਕੋ ਨੇ ਇਸਦੀ ਨੀਲਾਮੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸਦੇ ਲਈ ਭਵਨ ਸੰਪਤੀ ਦਾ ਦੋ ਬਾਰ ਮੁਲਾਂਕਣ ਕਰਵਾਇਆ ਗਿਆ ਹੈ। ਇਲਾਹਾਬਾਦ ਸਥਿਤ ਕਰਜ ਵਸੂਲੀ ਅਪੀਲ ਟ੍ਰਿਬਿਊਨਲ 'ਚ ਨੀਲਾਮੀ ਦੀ ਆਧਾਰ 'ਤੇ ਰਾਸ਼ੀ ਤੈਅ ਕਰਨ ਦੀ ਅਪੀਲ ਕੀਤੀ ਹੈ।  
ਟ੍ਰਿਬਿਊਨਲ ਵੱਲੋਂ 6 ਕਰੋੜ ਦੀ ਰਾਸ਼ੀ ਲਈ ਉਚਿਤ ਸੂਦ ਅਤੇ ਹਰਜਾਨੇ ਦੀ ਰਾਸ਼ੀ ਦੇ ਮੁਤਾਬਕ ਨੀਲਾਮੀ ਦੀ ਆਧਾਰ ਰਾਸ਼ੀ ਤੈਅ ਹੋਵੇਗੀ।

ਨੀਲਾਮੀ ਤੋਂ ਮਿਲੀ ਰਾਸ਼ੀ 'ਚੋਂ ਇੰਨਾ ਹੁਡਕੋ ਆਪਣੇ ਖਾਤੇ 'ਚੋਂ ਲੈ ਲਵੇਗਾ ਜਿੰਨਾ ਨੀਲਾਮੀ ਲੋਨ ਵਾਲੀ ਪੂਰੀ ਪਰਿਯੋਜਨਾ ਯਾਨੀ ਬਿਲਡਿੰਗ ਦੀ ਹੋਵੇਗੀ। ਯਾਨੀ ਉਸ 'ਚ ਵਿਕ ਚੁੱਕੇ ਫਲੈਟ ਵੀ ਇਸ 'ਚ ਸ਼ਾਮਲ ਹੋਣਗੇ। ਹਾਲਾਂਕਿ, ਦੁਰਗਾ ਡੇਵਲਪਰਸ ਦੇ ਨਿਦੇਸ਼ਕ ਮੰਨਦੇ ਹਨ ਕਿ ਹੁਡਕੋ ਦੇ ਨਾਲ ਉਨ੍ਹਾਂ ਦਾ ਲੋਨ ਨੂੰ ਲੈ ਕੇ ਵਿਵਾਦ ਜ਼ਰੂਰ ਹੈ ਪਰ ਉਹ ਧੋਨੀ ਦੇ ਦੋ ਫਲੈਟ ਦਾ ਸੇਟਲਮੈਂਟ ਦੂਜੇ ਜਗ੍ਹਾ ਕਰ ਚੁੱਕੇ ਹਨ, ਜਿੱਥੇ ਤੱਕ ਗਰਾਉਂਡ ਫਲੋਰ 'ਚ ਧੋਨੀ ਦੇ ਫਲੈਟ ਦੀ ਗੱਲ ਹੈ ਉਸਦਾ 3 ਕਰੋੜ ਦਾ ਭੁਗਤਾਨ ਹੁਡਕੋ ਨੂੰ ਕਰ ਦਿੱਤਾ ਗਿਆ ਹੈ, ਉਹ ਹੁਡਕੋ ਦੇ ਖਿਲਾਫ ਕੋਰਟ ਜਾਣ ਦੀਆਂ ਤਿਆਰੀ ਕਰ ਰਹੇ ਹਨ।

ਦੁਰਗਾ ਡੇਵਲਪਰਸ ਨੇ ਸ਼ਿਵਮ ਪਲਾਜਾ ਬਣਾਉਣ ਦੇ ਲਈ ਹੁਡਕੋ ਤੋਂ 12 ਕਰੋੜ 95 ਲੱਖ ਲੋਨ ਲਏ ਸਨ। ਇਸ ਜੀ+10 ਫਲੋਕ ਦਾ ਬਣਨਾ ਸੀ। ਇਸੇ ਵਿਚਕਾਰ ਜ਼ਮੀਨ ਮਾਲਕ ਤੋਂ ਦੁਰਗਾ ਡੇਵਲਪਰਸ ਦਾ ਵਿਵਾਦ ਹੋ ਗਿਆ, ਇਸ ਕਾਰਨ 6 ਕਰੋੜ ਦੇਣ ਦੇ ਬਾਅਦ ਹੁਡਕੇ ਨੇ ਦੁਰਗਾ ਡੇਵਲਪਰਸ ਦੇ ਲੋਨ ਦਾ ਬਾਕੀ ਹਿੱਸਾ ਰੋਕ ਦਿੱਤਾ। ਭਵਨ ਜੀ+6 ਫਲੋਰ ਬਣਨ ਦੇ ਬਾਅਦ ਹੀ ਰੁਕ ਗਿਆ, ਲੋਨ ਚੁਕਾਉਣ 'ਚ ਦੇਰੀ ਦੇ ਕਾਰਨ ਹੁਡਕੋ ਨੇ ਕੰਪਨੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਧੋਨੀ ਗਰਾਊਂਡ ਫਲੋਰ 'ਤੇ ਸਥਿਤ ਆਪਣੇ ਦੋਨੋਂ ਫਲੈਟਾਂ ਦੇ ਲਈ ਡੇਢ ਕਰੋੜ ਰੁਪਏ ਦੇ ਚੁੱਕੇ ਹਨ। ਇਸਦੇ ਬਾਅਦ ਵੀ ਇਸ ਸੰਪਤੀ ਦਾ ਉਨ੍ਹਾਂ ਦੇ ਹੱਥ 'ਚੋਂ ਨਿਕਲਣਾ ਤੈਅ ਮੰਨਿਆ ਜਾ ਰਿਹਾ ਹੈ।

ਇਸ ਮਾਮਲੇ 'ਚ ਮਾਹੀ ਦੇ ਵੱਡੇ ਭਰਾ ਨਰਿੰਦਰ ਸਿੰਘ ਧੋਨੀ ਨੇ ਹੁਡਕੋ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਡਕੋ ਦੀ ਸਾਜਿਸ਼ ਦੇ ਕਾਰਨ ਇਹ ਪ੍ਰਾਜੈਕਟ ਖਤਮ ਹੋਇਆ ਹੈ। ਅਸੀਂ ਤਿੰਨ ਕਰੋੜ ਦੇ ਦਿੱਤੇ ਹਨ, ਪਰ ਹੁਡਕੋ ਨੇ ਦੁਰਗਾ ਡੇਵਲਪਰ ਨੂੰ ਲੋਨ ਦਿੱਤਾ ਸੀ ਤਾਂ ਇਸਦਾ ਨੋਟਿਸ ਬਿਲਡਿੰਗ 'ਚ ਕਿਉਂ ਨਹੀਂ ਲਗਾਇਆ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਬਿਲਡਿੰਗ ਲੋਨ 'ਚ ਬਣਾਈ ਗਈ ਹੈ, ਬਿਲਡਰ ਅਤੇ ਹੁਡਕੋ ਨੇ ਮਿਲ ਕੇ ਸਾਨੂੰ ਫੱਸਾ ਦਿੱਤਾ।ਫਿਲਹਾਲ ਇਸ ਮਾਮਲੇ 'ਚ ਹੁਡਕੋ ਦਾ ਕੋਈ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਪਰ ਇੰਨਾ ਤੈਅ ਹੈ ਕਿ ਜੇਕਰ ਬਿਲਡਿੰਗ ਨੀਲਾਮ ਹੋਈ ਤਾਂ ਬਿਲਡਰ ਅਤੇ ਹੁਡਕੇ ਦੀ ਗਲਤੀ ਦਾ ਖਾਮਿਆਜਾ ਧੋਨੀ ਨੂੰ ਵੀ ਚੁਕਾਉਣਾ ਪਵੇਗਾ।


Related News