ਐਲੋਨ ਮਸਕ ਨੇ ਭਾਰਤ ''ਚ 2 ਲੱਖ ਤੋਂ ਵੱਧ ਅਕਾਊਂਟ ਕੀਤੇ ਬੈਨ, ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ
Monday, Apr 15, 2024 - 06:10 PM (IST)
ਗੈਜੇਟ ਡੈਸਕ- ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਆਪਣੀ ਕੰਪਲਾਇੰਸ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਭਾਰਤ 'ਚ ਪਾਲਸੀ ਉਲੰਘਣ ਨੂੰ ਲੈ ਕੇ 2,13,000 ਅਕਾਊਂਟਸ ਬੈਨ ਕੀਤੇ ਹਨ। ਇਹ ਅੰਕੜਾ 26 ਫਰਵਰੀ ਤੋਂ 25 ਮਾਰਚ 2024 ਵਿਚਕਾਰ ਦਾ ਹੈ।
ਜਿਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਅਕਾਊਂਟਸ 'ਤੇ ਐਲੋਨ ਮਸਕ ਨੇ ਬੈਨ ਲਗਾਇਆ ਹੈ ਉਨ੍ਹਾਂ 'ਚ ਬਾਲ ਯੌਨ ਸ਼ੋਸ਼ਣ ਅਤੇ ਗੈਰ-ਸਹਿਮਤੀ ਵਾਲੇ ਨਗਨਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਸਤੋਂ ਇਲਾਵਾ ਪਲੇਟਫਾਰਮ 'ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਵਾਲੇ ਖਾਤਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਕੁੱਲ 2,12,627 ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ। ਕੁਝ ਖਾਤਿਆਂ 'ਤੇ ਇਸ ਲਈ ਵੀ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਹ X 'ਤੇ ਗੈਰ ਕਾਨੂੰਨੀ ਸਮੱਗਰੀ ਨੂੰ ਸਾਂਝਾ ਕਰ ਰਹੇ ਸਨ। ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਕੁੱਲ 1,235 ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ।
ਕੰਪਨੀ ਨੇ ਕਿਹਾ ਹੈ ਕਿ X ਅਜਿਹੀ ਕਿਸੇ ਵੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕਰਦਾ ਜੋ ਬਾਲ ਜਿਨਸੀ ਸ਼ੋਸ਼ਣ ਨੂੰ ਵਧਾਵਾ ਦਿੰਦਾ ਹੈ ਜਾਂ ਵਧਾਉਂਦਾ ਹੈ। ਇਸ ਵਿੱਚ ਮੀਡੀਆ, ਟੈਕਸਟ ਵਾਲੀਆਂ ਫੋਟੋਆਂ, ਜਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਤਸਵੀਰਾਂ ਸ਼ਾਮਲ ਹਨ। ਇਸ ਮਿਆਦ ਦੇ ਦੌਰਾਨ, ਐਕਸ ਨੂੰ ਉਪਭੋਗਤਾਵਾਂ ਤੋਂ ਕੁੱਲ 5,158 ਸ਼ਿਕਾਇਤਾਂ ਮਿਲੀਆਂ। ਖਾਤਾ ਮੁਅੱਤਲ ਕਰਨ ਸਬੰਧੀ ਕੁੱਲ 86 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 79 ਨੂੰ ਸਵੀਕਾਰ ਕਰ ਲਿਆ ਗਿਆ ਸੀ ਅਤੇ ਬਾਕੀ 7 ਨੂੰ ਰੱਦ ਕਰ ਦਿੱਤਾ ਗਿਆ ਸੀ।
ਤੁਹਾਡਾ ਵੀ ਅਕਾਊਂਟ ਹੋ ਸਕਦਾ ਹੈ ਬੈਨ
ਜੇਕਰ ਤੁਸੀਂ ਵੀ ਐਕਸ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਬਿਹਤਰ ਇਹੀ ਹੋਵੇਗਾ ਕਿ ਤੁਸੀਂ ਪਹਿਲਾਂ ਕੰਪਨੀ ਦੀ ਕੰਟੈਂਟ ਪਾਲਿਸੀ ਇਕ ਵਾਰ ਪੜ੍ਹ ਲਓ। ਇਸਤੋਂ ਇਲਾਵਾ ਬਾਲ ਜਿਨਸੂ ਸ਼ੋਸ਼ਣ ਜਾਂ ਨਗਨਤਾ ਨੂੰ ਉਤਸ਼ਾਹ ਦੇਣ ਵਾਲੇ ਕੰਟੈਂਟ ਨੂੰ ਗਲਤੀ ਨਾਲ ਵੀ ਸ਼ੇਅਰ ਨਾ ਕਰੋ। ਅੱਤਵਾਦ ਨਾਲ ਜੁੜੇ ਕੰਟੈਂਟ ਦਾ ਵੀ ਧਿਆਨ ਰੱਖੋ।