ਬ੍ਰਿਟੇਨ ਦੀ ਅਦਾਲਤ ਵੱਲੋਂ ਨੀਰਵ ਮੋਦੀ ਦਾ ਲੰਡਨ ਵਿਚਲਾ ਆਲੀਸ਼ਾਨ ਫਲੈਟ ਵੇਚਣ ਦੀ ਇਜਾਜ਼ਤ

03/28/2024 2:51:50 PM

ਲੰਡਨ (ਭਾਸ਼ਾ) - ਬ੍ਰਿਟੇਨ ਦੀ ਲੰਡਨ ਹਾਈ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਕਰਜ਼ ਘਪਲੇ ਦੇ ਦੋਸ਼ੀ ਅਤੇ ਹੀਰਾ ਵਪਾਰੀ ਨੀਰਵ ਮੋਦੀ ਦੀ ਇਥੇ ਸਥਿਤ ਜਾਇਦਾਦ ਅਤੇ ਇਕ ਟਰੱਸਟ ਦੀ ਮਲਕੀਅਤ ਵਾਲੇ ਆਲੀਸ਼ਾਨ ਫਲੈਟ ਨੂੰ ਬੁੱਧਵਾਰ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਫਲੈਟ ਨੂੰ 52.5 ਲੱਖ ਬ੍ਰਿਟਿਸ਼ ਪਾਊਂਡ ਤੋਂ ਘੱਟ ’ਚ ਨਹੀਂ ਵੇਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :     April ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, 31 ਮਾਰਚ ਤੋਂ ਪਹਿਲਾਂ ਜ਼ਰੂਰ ਪੂਰੇ ਕਰ ਲਓ ਇਹ ਕੰਮ

ਜਸਟਿਸ ਮਾਸਟਰ ਜੇਮਸ ਬ੍ਰਾਈਟਵੇਲ ਨੇ ਸੁਣਵਾਈ ਦੀ ਪ੍ਰਧਾਨਗੀ ਕੀਤੀ। ਇਸ ’ਚ ਦੱਖਣ-ਪੂਰਬੀ ਲੰਡਨ ਦੀ ਥੇਮਸਾਈਡ ਜੇਲ ’ਚ ਬੰਦ 52 ਸਾਲਾ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਆਨਲਾਈਨ ਮਾਧਿਅਮ ਰਾਹੀਂ ਹਿੱਸਾ ਲਿਆ। ਅਦਾਲਤ ਨੇ ਟਰੱਸਟ ਦੀਆਂ ਸਾਰੀਆਂ ਦੇਣਦਾਰੀਆਂ ਨੂੰ ਚੁਕਾਉਣ ਤੋਂ ਬਾਅਦ 103 ਮੈਰਾਥਨ ਹਾਊਸ ਦੀ ਵਿਕਰੀ ਤੋਂ ਪ੍ਰਾਪਤ ਕਮਾਈ ਨੂੰ ਸੁਰੱਖਿਅਤ ਖਾਤੇ ’ਚ ਰੱਖਣ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ।

ਇਹ ਵੀ ਪੜ੍ਹੋ :    ਬੀਜਿੰਗ ਨੂੰ ਪਛਾੜਦੇ ਹੋਏ ਮੁੰਬਈ ਪਹਿਲੀ ਵਾਰ ਬਣੀ ਏਸ਼ੀਆ ਦੇ ਅਰਬਪਤੀਆਂ ਦੀ ਰਾਜਧਾਨੀ

ਇਹ ਵੀ ਪੜ੍ਹੋ :     ਗੰਗਾ, ਯਮੁਨਾ 'ਚ ਪੂਜਾ ਸਮੱਗਰੀ ਸੁੱਟਣ ਦੇ ਮਾਮਲੇ 'ਚ NGT ਨੇ DPCC, UPPCB ਤੋਂ ਮੰਗਿਆ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News