ਗੋਦਰੇਜ ਪ੍ਰਾਪਰਟੀਜ਼ ਨੇ ਮੁੰਬਈ ''ਚ ਨਵੇਂ ਰਿਹਾਇਸ਼ੀ ਪ੍ਰਾਜੈਕਟ ''ਚ 2,690 ਕਰੋੜ ਰੁਪਏ ਦੇ ਵੇਚੇ ਫਲੈਟ
Friday, Apr 05, 2024 - 06:14 PM (IST)
ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ (ਜੀਪੀਐੱਲ) ਨੇ ਮੁੰਬਈ ਵਿੱਚ ਆਪਣੇ ਨਵੇਂ ਰਿਹਾਇਸ਼ੀ ਪ੍ਰਾਜੈਕਟ ਵਿੱਚ 2,690 ਕਰੋੜ ਰੁਪਏ ਦੇ ਫਲੈਟ ਵੇਚੇ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇੱਕ ਫਾਈਲਿੰਗ ਵਿੱਚ ਕਿਹਾ ਕਿ ਉਸਨੇ ਮੁੰਬਈ ਦੇ ਕਾਂਦੀਵਲੀ ਵਿੱਚ ਸਥਿਤ ਆਪਣੇ 'ਗੋਦਰੇਜ ਰਿਜ਼ਰਵ' ਪ੍ਰਾਜੈਕਟ ਵਿੱਚ ਲਗਭਗ 2,690 ਕਰੋੜ ਰੁਪਏ ਦੇ ਫਲੈਟ ਵੇਚੇ ਹਨ। ਕੰਪਨੀ ਨੇ ਕਿਹਾ, "ਭੂਮੀ ਗ੍ਰਹਿਣ ਦੇ 15 ਮਹੀਨਿਆਂ ਦੇ ਅੰਦਰ ਪੇਸ਼ ਕੀਤਾ ਗਿਆ ਇਹ ਪ੍ਰਾਜੈਕਟ ਵਿਕਰੀ ਮੁੱਲ ਅਤੇ ਮਾਤਰਾ ਦੇ ਮਾਮਲੇ ਵਿਚ GPL ਦਾ ਹੁਣ ਤੱਕ ਦਾ ਸਭ ਤੋਂ ਸਫਲ ਪ੍ਰਾਜੈਕਟ ਹੈ।"
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਇਸ ਪ੍ਰਾਜੈਕਟ ਦਾ ਵਿਕਾਸਯੋਗ ਖੇਤਰ 37.2 ਲੱਖ ਵਰਗ ਫੁੱਟ ਹੈ ਅਤੇ ਲਗਭਗ 7,000 ਕਰੋੜ ਰੁਪਏ ਦੀ ਆਮਦਨੀ ਦੀ ਸੰਭਾਵਨਾ ਹੈ। ਪ੍ਰਾਜੈਕਟ ਦੇ ਕਈ ਫਲੈਟ ਅਜੇ ਵੀ ਵੇਚਣੇ ਬਾਕੀ ਹਨ, ਜਿਨ੍ਹਾਂ ਨੂੰ ਕੰਪਨੀ ਆਉਣ ਵਾਲੇ ਸਾਲਾਂ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਗੋਦਰੇਜ ਪ੍ਰਾਪਰਟੀਜ਼ ਦੇ ਮੈਨੇਜਿੰਗ ਡਾਇਰੈਕਟਰ (MD) ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਗੌਰਵ ਪਾਂਡੇ ਨੇ ਕਿਹਾ, “ਸਾਡੇ ਪ੍ਰਾਜੈਕਟ ਗੋਦਰੇਜ ਰਿਜ਼ਰਵ ਨੂੰ ਮਿਲੇ ਹੁੰਗਾਰੇ ਤੋਂ ਅਸੀਂ ਖੁਸ਼ ਹਾਂ। ਇਹ ਹੁਣ ਮੁੰਬਈ ਦੀ ਰਿਹਾਇਸ਼ੀ ਰੀਅਲ ਅਸਟੇਟ ਵਿੱਚ ਪੇਸ਼ ਕੀਤੇ ਜਾਣ ਵਾਲੇ ਸਭ ਤੋਂ ਵਧੀਆ ਪ੍ਰਾਜੈਕਟਾਂ ਵਿੱਚੋਂ ਇੱਕ ਬਣ ਗਿਆ ਹੈ।”
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8