SUV ਕਾਰ ਤੋਂ ਵੀ ਮਹਿੰਗੀ 2019 ਕਾਵਾਸਾਕੀ ਦੀ ਨਿੰਜਾ 1000 ਭਾਰਤ 'ਚ ਹੋਈ ਲਾਂਚ

06/19/2018 12:35:09 PM

ਜਲੰਧਰ- ਭਾਰਤ 'ਚ 2019 ਕਾਵਾਸਾਕੀ ਨਿੰਜਾ 1000 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿੰਜਾ 1000 ਕੰਪਨੀ ਦੀ ਬਹੁਤ ਹੀ ਪਾਪੂਲਰ ਬਾਈਕ ਹੈ ਅਤੇ ਭਾਰਤ 'ਚ ਰਾਇਡਰਸ ਨੂੰ ਇਹ ਕਾਫ਼ੀ ਪਸੰਦ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਕਾਵਾਸਾਕੀ ਨੇ ਇਸ ਬਾਈਕ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਬਾਈਕ ਨੂੰ 9.99 ਲੱਖ ਰੁਪਏ ਐਕਸ-ਸ਼ੋਰੂਮ, (ਦਿੱਲੀ) ਦੀ ਪੁਰਾਣੀ ਕੀਮਤ ਨਾਲ ਹੀ ਲਾਂਚ ਕੀਤੀ ਗਈ ਹੈ।

ਦੋ ਕਲਰ ਆਪਸ਼ਨਸ
2019 ਕਾਵਾਸਾਕੀ ਨਿੰਜਾ 'ਚ ਥੋੜ੍ਹੇ ਬਹੁਤ ਕਾਸਮੈਟਿਕ ਅਪਗ੍ਰੇਡ ਕੀਤੇ ਗਏ ਹਨ, ਪਰ ਇਸ 'ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। 2019 ਕਾਵਾਸਾਕੀ ਨਿੰਜਾ ਦੋ ਕਲਰ 'ਚ ਉਪਲੱਬਧ ਹੋਵੇਗੀ, ਜਿਸ 'ਚ ਬਲੈਕ ਅਤੇ ਗਰੀਨ ਸ਼ਾਮਿਲ ਹੈ। ਕਾਵਾਸਾਕੀ ਆਪਣੀ ਇਸ ਨਵੀਂ ਬਾਈਕ ਨੂੰ ਭਾਰਤ 'ਚ ਅਸੈਂਬਲ ਕਰਕੇ ਵੇਚੇਗੀ। ਬਾਈਕ ਦੇ ਪਾਰਟ ਨੂੰ ਇੰਪੋਰਟ ਕਰਕੇ ਇਸ ਨੂੰ ਕਾਵਾਸਾਕੀ ਦੇ ਪੂਨੇ ਸਥਿਤ ਪਲਾਂਟ 'ਚ ਅਸੈਂਬਲ ਕਰਕੇ ਬਾਈਕ ਦੀ ਸੇਲ ਕਰੇਗੀ।PunjabKesari

ਇੰਜਣ ਪਾਵਰ
ਇੰਜਣ ਡਿਪਾਰਟਮੈਂਟ 'ਚ ਕਾਵਾਸਾਕੀ ਨਿੰਜਾ 1000 'ਚ 1,043, ਇਨ-ਲੀਕ, ਫੋਰ-ਸਿਲੰਡਰ, ਲਿਕਵਿਡ ਕੁਲਡ ਇੰਜਣ ਦਿੱਤਾ ਗਿਆ ਹੈ ਜੋ ਕਿ 140 ਬੀ. ਐੱਚ. ਪੀ ਦੀ ਪਾਵਰ ਅਤੇ 111 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਤੋਂ ਲੈਸ ਕੀਤਾ ਗਿਆ ਹੈ। ਨਿੰਜਾ 1000 'ਚ ਕਾਫ਼ੀ ਵੱਡਾ ਫਿਊਲ ਟੈਂਕ ਦਿੱਤਾ ਗਿਆ ਹੈ। ਇਸ 'ਚ 19-ਲਿਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਲਗਾਇਆ ਗਿਆ ਹੈ।

ਇਸ ਬਾਈਕ 'ਚ ਹਨ ਤਿੰਨ ਰਾਈਡਿੰਗ ਮੋਡਸ
ਕਾਵਾਸਾਕੀ ਦੀ ਇਹ ਬਾਈਕ ਕਈ ਰਾਇਡਿੰਗ ਮੋਡ ਦੇ ਨਾਲ ਆਉਂਦੀ ਹੈ। ਇਸ 'ਚ ਤਿੰਨ ਰਾਈਡਿੰਗ ਮੋਡ ਦਿੱਤੇ ਗਏ ਹਨ ਜਿਸ 'ਚੋਂ ਪਹਿਲਾ ਅਤੇ ਦੂਜਾ ਸਪੋਰਟੀ ਰਾਈਡਿੰਗ ਲਈ ਹੈ ਅਤੇ ਤੀਜਾ ਸਲਿਪਰੀ ਰਸਤਿਆਂ ਲਈ ਹੈ। ਸਲਿਪਰੀ ਮੋਡ 'ਚ ਬਾਈਕ ਦੀ ਸਟੇਬਿਲਿਟੀ ਵੱਧ ਜਾਂਦੀ ਹੈ ਅਤੇ ਉਸ ਨੂੰ ਗ੍ਰਿਪ ਵੀ ਚੰਗੀ ਮਿਲਦੀ ਹੈ। ਨਿੰਜਾ 1000 ਦਾ ਵੇਟ ਵੀ ਕਾਫ਼ੀ ਜ਼ਿਆਦਾ ਹੈ ਇਸ ਦਾ ਵਜ਼ਨ 239 ਕਿੱਲੋਗ੍ਰਾਮ ਹੈ, ਜਿਸ ਦੇ ਨਾਲ ਇਹ ਤੇਜ਼ ਹਵਾ 'ਚ ਵੀ ਅਸਾਨੀ ਨਾਲ ਚਲਾਈ ਜਾ ਸਕਦੀ ਹੈ। ਬ੍ਰੇਕਿੰਗ ਡਿਊਟੀ ਲਈ ਨਿੰਜਾ 1000 ਦੇ ਅਗਲੇ ਪਹੀਏ 'ਚ 300 ਮਿਲੀਮੀਟਰ ਦੀ ਡਿਊਲ ਪੇਟਲ ਡਿਸਕ ਬ੍ਰੇਕ ਦਿੱਤੀ ਗਈ ਹੈ ਅਤੇ ਰਿਅਰ 'ਚ 240 ਮਿਲੀਮੀਟਰ ਦਾ ਸਿੰਗਲ ਪੇਟਲ ਡਿਸਕ ਬ੍ਰੇਕ ਲਗੀ ਹੈ।PunjabKesari

ਬੁਕਿੰਗ ਕੀਤੀ ਗਈ ਓਪਨ 
ਕਾਵਾਸਾਕੀ ਨਿੰਜਾ 1000 ਦੀ ਬੂਕਿੰਗ ਵੀ ਓਪਨ ਕਰ ਦਿੱਤੀ ਗਈ ਹੈ। ਇਸ ਨੂੰ ਕਿਸੇ ਵੀ ਕਾਵਾਸਾਕੀ ਡੀਲਰਸ਼ੀਪ 'ਤੇ ਬੁੱਕ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੈ ਪਰ ਇਸ ਦੇ ਫੈਨਜ਼ 10 ਲੱਖ ਰੁਪਏ ਦੇ ਕੇ ਵੀ ਇਸ ਨੂੰ ਖਰੀਦਦੇ ਹਨ।PunjabKesari

ਇਨ੍ਹਾਂ ਬਾਈਕਸ ਨਾਲ ਹੋਵੇਗਾ ਮੁਕਾਬਲਾ
ਕਾਵਾਸਾਕੀ ਨਿੰਜਾ 1000 ਦਾ ਮੁਕਾਬਲਾ ਮੁੱਖ ਰੂਪ ਨਾਲ ·MW S 1000 R, ਸੁਜ਼ੂਕੀ GSX S1000 ਅਤੇ ਡੁਕਾਟੀ SuperSport ਨਾਲ ਹੋਵੇਗਾ।


Related News