ਹਿਮਾਚਲ ’ਚ ਅੱਜ ਤੋਂ ਲਾਗੂ ਹੋਵੇਗੀ ਨਵੀਂ ਆਬਕਾਰੀ ਨੀਤੀ, ਮਹਿੰਗੀ ਹੋਵੇਗੀ ਸ਼ਰਾਬ

Monday, Apr 01, 2024 - 09:52 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਤੋਂ ਨਵੀਂ ਆਬਕਾਰੀ ਨੀਤੀ ਲਾਗੂ ਹੋ ਜਾਵੇਗੀ। ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਸੂਬੇ ’ਚ ਸ਼ਰਾਬ ਮਹਿੰਗੀ ਹੋ ਜਾਵੇਗੀ। ਨਵੀਂ ਆਬਕਾਰੀ ਨੀਤੀ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਨਵੀਂ ਮਾਈਨਿੰਗ ਨੀਤੀ ਤਹਿਤ ਕੱਢੀ ਜਾਣ ਵਾਲੀ ਰੇਤ-ਬੱਜਰੀ ’ਤੇ 5 ਰੁਪਏ ਪ੍ਰਤੀ ਟਨ ਸੈੱਸ ਦੇਣ ਦੀ ਵਿਵਸਥਾ ਹੋਵੇਗੀ। ਸਰਕਾਰ ਨੇ ਬਜਟ ਵਿਚ ਦੁੱਧ ਦੀ ਖਰੀਦ ਕੀਮਤ ਵਧਾਉਣ ਦਾ ਵੀ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-  ਰਾਸ਼ਟਰਪਤੀ ਨੇ ਘਰ ਜਾ ਕੇ ਅਡਵਾਨੀ ਨੂੰ 'ਭਾਰਤ ਰਤਨ' ਨਾਲ ਕੀਤਾ ਸਨਮਾਨਤ, PM ਮੋਦੀ ਵੀ ਰਹੇ ਮੌਜੂਦ

ਨਵੇਂ ਵਿੱਤੀ ਸਾਲ ਵਿਚ ਮਿਲਕਫੈੱਡ ਪਸ਼ੂ ਪਾਲਕਾਂ ਤੋਂ ਗਾਂ ਦਾ ਦੁੱਧ 38 ਤੋਂ 45 ਰੁਪਏ ਅਤੇ ਮੱਝ ਦਾ ਦੁੱਧ 47 ਰੁਪਏ ਤੋਂ 55 ਰੁਪਏ ਤਕ ਖਰੀਦਣਾ ਸ਼ੁਰੂ ਕਰੇਗਾ। ਪੁਲਸ ਮੁਲਾਜ਼ਮਾਂ ਨੂੰ 1000 ਰੁਪਏ ਦੀ ਡਾਈਟ ਮਨੀ ਮਿਲੇਗੀ, ਜੋ ਹੁਣ ਤਕ 250 ਰੁਪਏ ਸੀ। ਹਾਲਾਂਕਿ ਵਿੱਤੀ ਸਾਲ 2024-25 ’ਚ ਬਿਜਲੀ ਦੀਆਂ ਨਵੀਆਂ ਦਰਾਂ ਵੀ ਲਾਗੂ ਹੋਣਗੀਆਂ ਪਰ ਖਪਤਕਾਰਾਂ ’ਤੇ ਕੋਈ ਵਾਧੂ ਬੋਝ ਨਹੀਂ ਪਵੇਗਾ ਅਤੇ ਇਸ ਦਾ ਬੋਝ ਸਰਕਾਰੀ ਖਜ਼ਾਨੇ ’ਤੇ ਪਵੇਗਾ। ਵਧੀਆਂ ਦਰਾਂ ਦਾ ਬੋਝ ਝੱਲਣ ਲਈ ਸਰਕਾਰ ਨੂੰ ਬਿਜਲੀ ਬੋਰਡ ਨੂੰ ਤਕਰੀਬਨ 700 ਕਰੋੜ ਰੁਪਏ ਦੀ ਸਬਸਿਡੀ ਦੇਣੀ ਪਵੇਗੀ।

ਇਹ ਵੀ ਪੜ੍ਹੋ-  'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News