ਸਹੁਰਿਆਂ ਦੀ ਦਰਿੰਦਗੀ ਦੇਖ ਤੁਹਾਡੇ ਵੀ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

06/19/2018 8:55:49 AM

ਨਾਭਾ (ਰਾਹੁਲ) : ਨਾਭਾ ਦੇ ਪਿੰਡ ਛੱਜੂਭੱਟ 'ਚ ਲਾਲਚੀ ਸਹੁਰੇ ਪਰਿਵਾਰ ਨੇ ਆਪਣੀ ਨੂੰਹ ਨਾਲ ਅਜਿਹੀ ਦਰਿੰਦਗੀ ਕੀਤੀ, ਜਿਸ ਨੂੰ ਜਾਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇਨ੍ਹਾਂ ਸਹੁਰਿਆਂ ਨੇ ਆਪਣੀ ਨੂੰਹ ਨੂੰ ਦਾਜ ਖਾਤਰ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। 
ਜਾਣਕਾਰੀ ਮੁਤਾਬਕ ਮ੍ਰਿਤਕ ਰਜਨੀ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਥੋੜ੍ਹੇ ਦੀ ਸਮੇਂ ਬਾਅਦ ਸਹੁਰਿਆਂ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਜਨੀ ਨੇ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਕੀਤੀ ਤਾਂ ਦਾਜ ਦੇ ਲਾਲਚੀ ਸਹੁਰਿਆਂ ਨੇ 4 ਦਿਨ ਪਹਿਲਾਂ ਰਜਨੀ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। 
ਇਸ ਤੋਂ ਬਾਅਦ ਰਜਨੀ ਨੂੰ ਪਹਿਲਾਂ ਨੇੜਲੇ ਹਸਪਤਾਲ ਦਾਖਲ ਕਰਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। 4 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਰਜ਼ਨੀ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਖੀਰ ਚੰਡੀਗੜ੍ਹ 'ਚ ਦਮ ਤੋੜ ਦਿੱਤਾ।


Related News